ਕਿੱਲੋ ਅਫ਼ੀਮ ਸਮੇਤ ਰਾਜਸਥਾਨ ਦੇ ਦੋ ਵਿਅਕਤੀ ਗਿ੍ਫ਼ਤਾਰ
ਅਜੀਤ ਡੈਸਕ
21-02-2026
ਅਬੋਹਰ, 20 ਫਰਵਰੀ (ਸੁਖਜੀਤ ਸਿੰਘ ਬਰਾੜ)-ਥਾਣਾ ਖੂਈਆਂ ਸਰਵਰ ਪੁਲਿਸ ਵਲੋਂ ਅਫ਼ੀਮ ਸਮੇਤ ਰਾਜਸਥਾਨ ਦੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਪਾਸੋਂ ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਭਗਵਾਨ ਸਿੰਘ ਪੁਲਿਸ ਪਾਰਟੀ ਸਮੇਤ ਅਬੋਹਰ ਗੰਗਾਨਗਰ ਮਾਰਗ ਉੱਪਰ ਰਾਜਸਥਾਨ ਹੱਦ ਨਾਲ ਪੈਂਦੇ ਪਿੰਡ ਗੁੰਮਜ਼ਾਲ ਨੇੜੇ ਸਥਿਤ ਓਵਰ ਬਿ੍ਜ ਪੁਲ ਪਾਸ ਜਾ ਰਹੇ ਸਨ ਤਾਂ ਉਥੇ ਦੋ ਵਿਅਕਤੀ ਖੜ੍ਹੇ ਸਨ | ਉਨ੍ਹਾਂ 'ਚ ਇਕ ਵਿਅਕਤੀ ਦੇ ਮੋਢਿਆਂ 'ਤੇ ਪਿੱਠੂ ਬੈਗ ਸੀ | ਉਹ ਦੋਵੇਂ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ | ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਇਕ ਕਿੱਲੋ ਅਫ਼ੀਮ ਬਰਾਮਦ ਹੋਈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਗੁਲਾਬ ਸਿੰਘ ਪੁੱਤਰ ਹੀਗਦਾਨ ਪਿੰਡ ਭੇੜਾਣਾ, ਜ਼ਿਲ੍ਹਾ ਬਾਡਮੇਰ ਹਾਲ ਆਬਾਦ ਬਾਗੋੜਾ, ਜ਼ਿਲ੍ਹਾ ਜਲੋਰ ਅਤੇ ਅਸ਼ੋਕ ਕੁਮਾਰ ਪੁੱਤਰ ਛੱਗਨਾ ਰਾਮ ਵਾਸੀ ਬਾਗੋੜਾ ਜ਼ਿਲ੍ਹਾ ਜਲੋਰ ਵਜੋਂ ਹੋਈ | ਥਾਣਾ ਖੂਈਆਂ ਸਰਵਰ ਪੁਲਿਸ ਵਲੋਂ ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |