14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ 'ਚ ਇਕਾਈਆਂ ਦਾ ਗਠਨ <br/>

Ad Position 21
No active advertisement
ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ 'ਚ ਗਠਨ ਕੀਤੀਆਂ ਇਕਾਈਆਂ ਅਤੇ ਮੀਟਿੰਗ ਦੌਰਾਨ ਕਿਸਾਨੀ ਮਸਲੇ 'ਤੇ ਚਰਚਾ ਕਰਦੇ ਹੋਏ ਕਿਸਾਨ | ਤਸਵੀਰਾਂ : ਤੇਜਿੰਦਰ ਸਿੰਘ ਖ਼ਾਲਸਾ <br/> 22-02-2026
ਅਬੋਹਰ, 21 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਕਿਰਤੀ ਕਿਸਾਨ ਯੂਨੀਅਨ ਅਬੋਹਰ ਬਲਾਕ ਦੇ ਕਨਵੀਨਰ ਅੰਗਰੇਜ਼ ਸਿੰਘ ਕੁੰਡਲ ਤੇ ਬਲਾਕ ਆਗੂ ਰੇਸ਼ਮ ਕੁੰਡਲ ਦੀ ਅਗਵਾਈ ਹੇਠ ਪਿੰਡ ਕੁੰਡਲ 'ਚ 18 ਮੈਂਬਰੀ ਕਮੇਟੀ ਚੁਣੀ ਗਈ | ਇਸ ਤੋਂ ਇਲਾਵਾ ਪਿੰਡ ਧਰਾਂਗਵਾਲਾ 'ਚ 10 ਮੈਂਬਰੀ ਕਮੇਟੀ ਚੁਣੀ ਗਈ | ਪਿੰਡ ਗੋਬਿੰਦਗੜ੍ਹ ਵਿਚ ਵੀ 10 ਮੈਂਬਰੀ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ, ਜਿਸ ਤਹਿਤ 22 ਫਰਵਰੀ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅਬੋਹਰ 'ਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਅੱਗੇ ਧਰਨੇ 'ਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਵੀ ਲਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਰੇਸ਼ਮ ਮਿੱਢਾ ਤੇ ਸੁਖਚੈਨ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਹਕੂਮਤਾਂ ਵਲੋਂ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਨੂੰ ਦੇਸ਼ ਲੁਟਾਇਆ ਜਾ ਰਿਹਾ ਹੈ, ਜਿਸ ਦਾ ਸਿਖਰ ਕੇਂਦਰ ਦੀ ਭਾਜਪਾ ਸਰਕਾਰ ਨੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਸਾਬਤ ਕਰ ਦਿੱਤਾ ਹੈ ਤੇ ਸੂਬਿਆਂ ਦੀ ਸਰਕਾਰਾਂ ਦੀ ਚੁੱਪ ਇਸ ਲੁਟੇਰੇ ਪ੍ਰਬੰਧ ਦੇ ਪੱਖ ਵਿਚ ਸਹਿਮਤੀ ਸਾਬਤ ਹੋ ਰਹੀ ਹੈ | ਕਿਸਾਨ ਤੇ ਮਜ਼ਦੂਰ ਜਮਾਤ ਦਾ ਉਜਾੜਾ ਹੋਣਾ ਤੈਅ ਹੈ, ਜਿਸ ਤਹਿਤ ਬਿਜਲੀ ਸੋਧ ਬਿੱਲ, ਬੀਜ ਬਿੱਲ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਖ਼ਿਲਾਫ਼ ਜਨਤਕ ਲੋਕ ਲਹਿਰ ਹੀ ਟੱਕਰ ਦੇ ਸਕਦੀ ਹੈ, ਇਸ ਕਰਕੇ ਸਾਡਾ ਜਥੇਬੰਦ ਹੋਣਾ ਬੇਹੱਦ ਲਾਜ਼ਮੀ ਹੈ | ਇਸ ਮੌਕੇ ਇਕਾਈ ਪ੍ਰਧਾਨ ਗੁਰਚਰਨ ਕੁੰਡਲ, ਡਾ.ਬਲਕਰਨ ਸਿੰਘ ਇਕਾਈ ਪ੍ਰਧਾਨ ਧਰਾਂਗਵਾਲਾ, ਗੋਬਿੰਦਗੜ੍ਹ ਇਕਾਈ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ਤਹਿਤ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਘਰ ਅੱਗੇ ਧਰਨੇ 'ਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਹੋਏ ਸੰਘਰਸ਼ਾਂ ਦੇ ਮੈਦਾਨ 'ਚ ਲੋਕਾਂ ਨੂੰ ਨਿੱਤਰਨ ਦਾ ਸੱਦਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਅਨਮੋਲ ਰਤਨ ਸਿੰਘ ਸਿੱਧੂ ਨੇ ਅਬੋਹਰ ਦੇ ਵਕੀਲਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ 14 ਨੂੰ ਭਾਕਿਯੂ ਕਾਦੀਆਂ ਦੀ ਮਹਾਂ ਪੰਚਾਇਤ ਨੂੰ ਲੈ ਕੇ ਕੀਤੀ ਮੀਟਿੰਗ <br/>
Ad Position 24