14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲਾਇਨਜ਼ ਕਲੱਬ ਫ਼ਾਜ਼ਿਲਕਾ ਪਰਿਆਸ ਨੇ ਬਿਰਧ ਆਸ਼ਰਮ 'ਚ ਮਨਾਇਆ ਕਿ੍ਸ਼ ਪੁਪਨੇਜਾ ਦਾ ਜਨਮ ਦਿਨ <br/>

Ad Position 21
No active advertisement
ਫ਼ਾਜ਼ਿਲਕਾ ਦੇ ਬਿਰਧ ਆਸ਼ਰਮ 'ਚ ਬਜ਼ੁਰਗਾਂ ਨਾਲ ਜਨਮ ਦਿਨ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ ਲਾਇਨਜ਼ ਕਲੱਬ ਪਰਿਆਸ ਦੇ ਮੈਂਬਰ ਤੇ ਪੁਪਨੇਜਾ ਪਰਿਵਾਰ | ਅਜੀਤ ਤਸਵੀਰ <br/> 22-02-2026
ਫ਼ਾਜ਼ਿਲਕਾ, 21 ਫਰਵਰੀ (ਦਵਿੰਦਰ ਪਾਲ ਸਿੰਘ)-ਲਾਇਨਜ਼ ਕਲੱਬ ਫ਼ਾਜ਼ਿਲਕਾ ਪਰਿਆਸ ਵਲੋਂ ਸਮਾਜ ਸੇਵੀ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ ਕਿ੍ਸ਼ ਪੁਪਨੇਜਾ ਦਾ ਜਨਮ ਦਿਨ 'ਮਾਨਵ ਕਲਿਆਣ ਬਿਰਧ ਆਸ਼ਰਮ' ਫ਼ਾਜ਼ਿਲਕਾ ਵਿਖੇ ਉਥੇ ਰਹਿ ਰਹੇ ਬਜ਼ੁਰਗਾਂ ਨਾਲ ਮਨਾਇਆ | ਇਸ ਮੌਕੇ ਕਲੱਬ ਮੈਂਬਰਾਂ ਨੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪੁਪਨੇਜਾ ਪਰਿਵਾਰ ਵਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਲਈ ਉਨ੍ਹਾਂ ਦੀ ਪਸੰਦ ਦਾ ਖਾਣਾ ਤਿਆਰ ਕਰਵਾਇਆ ਅਤੇ ਆਸ਼ਰਮ ਲਈ ਸੁੱਕਾ ਰਾਸ਼ਨ ਵੀ ਉਪਲਬਧ ਕਰਵਾਇਆ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜ ਕੁਮਾਰ ਦਾਵੜਾ, ਸਾਬਕਾ ਪ੍ਰਧਾਨ ਅਨਮੋਲ ਸਚਦੇਵਾ, ਹਰੀਸ਼ ਸਚਦੇਵਾ, ਵਰੁਨ ਪੁਜਾਰਾ, ਗੌਰਵ ਦਹੂਜਾ, ਦੀਪਕ ਚਲਾਣਾ, ਦੀਪਕ ਮੁੰਜਾਲ ਤੇ ਉਨ੍ਹਾਂ ਦੀ ਧਰਮ ਪਤਨੀ ਭਾਵਨਾ ਮੁੰਜਾਲ, ਸਤਿੰਦਰ ਪੁਪਨੇਜਾ ਤੇ ਉਨ੍ਹਾਂ ਦੀ ਧਰਮ ਪਤਨੀ ਪੂਜਾ ਪੁਪਨੇਜਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮਾਨਵ ਕਲਿਆਣ ਬਿਰਧ ਆਸ਼ਰਮ ਦੇ ਪ੍ਰਧਾਨ ਅਸ਼ੋਕ ਕੁਮਾਰ ਬੁਧੀਰਾਜਾ, ਸਕੱਤਰ ਸੁਰਿੰਦਰ ਮੂਲੜੀ ਤੇ ਕੈਸ਼ੀਅਰ ਰਮੇਸ਼ ਕਪੂਰ ਨੇ ਲਾਇਨਜ਼ ਕਲੱਬ ਫ਼ਾਜ਼ਿਲਕਾ ਪਰਿਆਸ ਦੇ ਸਾਰੇ ਮੈਂਬਰਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਫੁੱਟਬਾਲ ਟੂਰਨਾਮੈਂਟ ਦਾ ਸ਼ਿੰਗਾਰ ਬਣ ਰਹੀ ਹੈ ਅਫ਼ਰੀਕਨ ਖਿਡਾਰੀਆਂ ਦੀ ਫੁੱਟਬਾਲ ਟੀਮ <br/> ਅਗਲੀ ਖ਼ਬਰ ਸੱਟਾਂ ਮਾਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24