14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੇਂਡੂ ਫੁੱਟਬਾਲ ਟੂਰਨਾਮੈਂਟ ਦਾ ਸ਼ਿੰਗਾਰ ਬਣ ਰਹੀ ਹੈ ਅਫ਼ਰੀਕਨ ਖਿਡਾਰੀਆਂ ਦੀ ਫੁੱਟਬਾਲ ਟੀਮ <br/>

Ad Position 21
No active advertisement
ਪਿੰਡ ਟਾਹਲੀ ਵਾਲਾ ਜੱਟਾਂ ਟੂਰਨਾਮੈਂਟ 'ਚ ਹਿੱਸਾ ਲੈਂਦੇ ਹੋਏ ਅਫ਼ਰੀਕਨ ਮੂਲ ਦੇ ਖਿਡਾਰੀ ਅਤੇ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਪ੍ਰਬੰਧਕ | ਅਜੀਤ ਤਸਵੀਰ <br/> 22-02-2026
ਮੰਡੀ ਅਰਨੀਵਾਲਾ, 21 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਮਾਲਵਾ ਖ਼ਿੱਤੇ ਵਿਚ ਹੋ ਰਹੇ ਫੁੱਟਬਾਲ ਟੂਰਨਾਮੈਂਟਾਂ 'ਚ ਪੇਂਡੂ ਫੁੱਟਬਾਲ ਖਿਡਾਰੀਆਂ ਦਾ ਪੇਚਾ ਅੰਤਰਰਾਸ਼ਟਰੀ ਪੱਧਰ ਦੀ ਫੁੱਟਬਾਲ ਟੀਮ ਨਾਲ ਪੈ ਰਿਹਾ ਹੈ | ਅਫ਼ਰੀਕੀ ਮਹਾਂਦੀਪ ਦੇ ਨੌਜਵਾਨ ਫੁਟਬਾਲਰ ਜੋ ਗੁਰੂ ਕਾਸ਼ੀ ਯੂਨੀਵਰਸਿਟੀ 'ਚ ਸਟੱਡੀ ਕਰ ਰਹੇ ਹਨ | ਉਨ੍ਹਾਂ ਵਲੋਂ ਗੁਰੂ ਕਾਸ਼ੀ ਪੈਰਟੀਸ ਕਲੱਬ ਦਾ ਗਠਨ ਕੀਤਾ ਗਿਆ ਹੈ ਤੇ ਉਹ ਪੰਜਾਬ ਦੇ ਫੁੱਟਬਾਲ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਹਨ | ਪਿੰਡ ਟਾਹਲੀ ਵਾਲਾ ਜੱਟਾਂ ਦੇ ਵਸਨੀਕ ਤੇ ਅੱਜ ਕੱਲ੍ਹ ਕੈਨੇਡਾ ਰਹਿ ਰਹੇ ਅਰਮਾਨ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਸ਼ੇਸ਼ ਤੌਰ 'ਤੇ ਇਸ ਟੀਮ ਨੂੰ ਆਪਣੇ ਪਿੰਡ ਦੇ ਵਿਚ ਹੋ ਰਹੇ ਟੂਰਨਾਮੈਂਟ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਇਹ ਖਿਡਾਰੀ ਜੇਕਰ ਪੰਜਾਬ ਦੇ ਪਿੰਡਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਨਗੇ ਤਾਂ ਮਾਲਵਾ ਖ਼ਿੱਤੇ 'ਚ ਫੁੱਟਬਾਲ ਦੀਆਂ ਟੀਮਾਂ ਮਜ਼ਬੂਤ ਹੋਣਗੀਆਂ | ਉਨ੍ਹਾਂ ਦੱਸਿਆ ਕਿ ਅਫ਼ਰੀਕੀ ਮੂਲ ਦੇ ਇਹ ਖਿਡਾਰੀ ਜੋ ਵੱਖ-ਵੱਖ ਦੇਸ਼ਾਂ ਤੋਂ ਹਨ ਉਨ੍ਹਾਂ ਵਲੋਂ ਪੇਂਡੂ ਖੇਡ ਕਲੱਬਾਂ 'ਚ ਖੇਡਣ ਨਾਲ ਪੰਜਾਬ ਦੇ ਨੌਜਵਾਨ ਆਪਣੇ ਆਪ ਨੂੰ ਉਨ੍ਹਾਂ ਦੇ ਮੁਕਾਬਲੇ ਦੇ ਹਾਣੀ ਬਣਾ ਰਹੇ ਹਨ | ਓਧਰ ਅਫ਼ਰੀਕੀ ਮੂਲ ਦੇ ਖਿਡਾਰੀ ਲੀਓ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਖਿਡਾਰੀ ਫੁੱਟਬਾਲ 'ਚ ਉਨ੍ਹਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ | ਪੰਜਾਬ ਦੇ ਖਿਡਾਰੀਆਂ ਵਿਚ ਫੁੱਟਬਾਲ ਨੂੰ ਲੈ ਕੇ ਕਾਫ਼ੀ ਜਨੂੰਨ ਨਜ਼ਰ ਆਉਂਦਾ ਹੈ | ਪਿੰਡ ਟਾਲੀ ਵਾਲਾ ਜੱਟਾਂ ਵਿਖੇ ਸ਼ੁਰੂ ਹੋਏ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ 'ਚ 32 ਟੀਮਾਂ ਭਾਗ ਲੈ ਰਹੀਆਂ ਹਨ | ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਤੇਜ ਸਿੰਘ, ਜੋਤੀ ਗਰੇਵਾਲ, ਜਸਵੰਤ ਸਿੰਘ ਗਰੇਵਾਲ, ਜਗਦੀਸ਼ ਭਠੇਜਾ, ਸੁਰਜੀਤ ਸਿੰਘ ਸਰਪੰਚ ਅਤੇ ਸ਼ੀਰਾ ਘੁੜਿਆਣਾ ਹਾਜ਼ਰ ਸਨ | ਟੂਰਨਾਮੈਂਟ 'ਚ ਰੈਫਰੀਸ਼ਿਪ ਸੰਨ੍ਹੀ ਪੱਖੋਵਾਲ, ਗੱਪੂ ਦੌਧਰ, ਗੁਰਪ੍ਰੀਤ ਭੁੱਟਾ ਤੇ ਕਮੈਂਟਰੀ ਰਾਣਾ ਨਾਥਪੁਰਾ ਨੇ ਕੀਤੀ | ਟੂਰਨਾਮੈਂਟ ਦੇ ਪ੍ਰਬੰਧਕੀ ਮੈਂਬਰ ਅਰਮਾਨ ਗਰੇਵਾਲ, ਕਰਨਵੀਰ ਬਜਾਜ, ਪ੍ਰਦੀਪ ਭਠੇਜਾ, ਹਰਮੀਤ ਸਿੰਘ, ਗੁਰਲਾਲ ਸਿੰਘ ਗਰੇਵਾਲ, ਜਸਵਿੰਦਰ ਸਿੰਘ ਸ਼ਿੰਦਾ, ਰਾਜਵੀਰ ਸਿੰਘ ਰਾਜੂ, ਡਿੱਕੀ ਗਰੇਵਾਲ, ਰਾਜੂ ਸੈਕਟਰੀ, ਰਜੀਵ ਕੁਮਾਰ, ਈਸ਼ਾਨ ਭਠੇਜਾ, ਚਰਨਜੀਤ ਸਿੰਘ ਵਾਂਦਰ, ਰਸ਼ਪਾਲ ਸਿੰਘ, ਗੁਰਸਿਮਰਨ ਸਿੰਘ ਬਰਾੜ, ਬੌਬੀ ਭਠੇਜਾ ਤੇ ਪੈਟਰਿਕ ਗਿੱਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਗਿਲਹੋਤਰਾ ਤੇ ਅਰੋੜਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/> ਅਗਲੀ ਖ਼ਬਰ ਲਾਇਨਜ਼ ਕਲੱਬ ਫ਼ਾਜ਼ਿਲਕਾ ਪਰਿਆਸ ਨੇ ਬਿਰਧ ਆਸ਼ਰਮ 'ਚ ਮਨਾਇਆ ਕਿ੍ਸ਼ ਪੁਪਨੇਜਾ ਦਾ ਜਨਮ ਦਿਨ <br/>
Ad Position 24