20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਫ਼ਾਜ਼ਿਲਕਾ 'ਚ ਭਾਜਪਾ ਦਾ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂ-ਅਭਿਆਨ ਸਮਾਪਤ

Ad Position 21
No active advertisement
ਅਜੀਤ ਡੈਸਕ 24-02-2026
ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਚਲਾਏ ਜਾ ਰਹੇ 'ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂ-ਅਭਿਆਨ 2026' ਤਹਿਤ ਫ਼ਾਜ਼ਿਲਕਾ ਦੇ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਇਕ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ | ਇਹ ਵਰਕਸ਼ਾਪ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ 'ਕਾਕਾ' ਕੰਬੋਜ ਦੀ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚੜ੍ਹੀ | ਵਰਕਸ਼ਾਪ ਦਾ ਮੁੱਖ ਉਦੇਸ਼ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣਾ ਅਤੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨਾ ਰਿਹਾ | ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦਾ 'ਏਕਾਤਮ ਮਾਨਵਵਾਦ' ਦਾ ਸਿਧਾਂਤ ਅੱਜ ਵੀ ਦੇਸ਼ ਲਈ ਮਾਰਗਦਰਸ਼ਕ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਰਾਸ਼ਟਰ ਸੇਵਾ ਲਈ ਸਮਰਪਿਤ ਹੈ ਅਤੇ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਸਾਡਾ ਮੁੱਖ ਟੀਚਾ ਹੈ | ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਵਰਕਰਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ ਤੇ ਸੰਗਠਨ ਨੂੰ ਅਨੁਸ਼ਾਸਿਤ ਬਣਾਉਂਦੇ ਹਨ | ਸੂਬਾ ਸਕੱਤਰ ਵੰਦਨਾ ਸਾਂਗਵਾਲ ਨੇ ਕਿਹਾ ਕਿ ਇਹ ਅਭਿਆਨ ਵਰਕਰਾਂ ਨੂੰ ਵਿਚਾਰਧਾਰਕ ਤੌਰ 'ਤੇ ਸਸ਼ਕਤ ਬਣਾਉਣ ਦਾ ਇਕ ਅਹਿਮ ਮਾਧਿਅਮ ਹੈ | ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਨੇ ਦੱਸਿਆ ਕਿ ਇਸ ਮੌਕੇ ਸੂਬਾ ਮੀਤ ਪ੍ਰਧਾਨ ਸੁਰਜੀਤ ਕੁਮਾਰ ਜਿਆਣੀ, ਮਹਿਲਾ ਮੋਰਚਾ ਸੂਬਾ ਮੀਤ ਪ੍ਰਧਾਨ ਮੋਨਾ ਕਟਾਰੀਆ, ਸਾਬਕਾ ਜ਼ਿਲ੍ਹਾ ਪ੍ਰਧਾਨ ਧਨਪਤ ਰਾਏ ਸਿਆਗ, ਦਰਸ਼ਨ ਲਾਲ ਵਧਵਾ, ਜ਼ਿਲ੍ਹਾ ਐੱਸ. ਸੀ. ਮੋਰਚਾ ਪ੍ਰਧਾਨ ਖ਼ੁਸ਼ਹਾਲ ਸਿੰਘ, ਯੁਵਾ ਮੋਰਚਾ ਪ੍ਰਧਾਨ ਰਾਣਾ ਸੰਧੂ, ਰਮੇਸ਼ ਕਟਾਰੀਆ, ਰੀਗਲ ਗੋਇਲ, ਸੁਨੀਲ ਕਸ਼ਯਪ, ਪਰਮਜੀਤ ਸ਼ੇਰਾ ਅਤੇ ਸਮੂਹ ਮੰਡਲ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੱਲੇਦਾਰ ਯੂਨੀਅਨ ਨੇ ਸ਼ਹੀਦ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਰਾਸ਼ਟਰੀ ਕੌਮੀ ਪੈਨਸ਼ਨਰਜ਼ ਕਨਵੈਨਸ਼ਨ ਅੰਦਰ ਪੰਜਾਬ ਦੇ ਪੁੱਜੇ ਡੈਲੀਗੇਟਾਂ ਨੇ ਵੀ ਕੇਂਦਰ ਵਿਰੋਧੀ ਵਤੀਰੇ 'ਤੇ ਸਾਂਝੇ ਮ...
Ad Position 24