20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰਾਸ਼ਟਰੀ ਕੌਮੀ ਪੈਨਸ਼ਨਰਜ਼ ਕਨਵੈਨਸ਼ਨ ਅੰਦਰ ਪੰਜਾਬ ਦੇ ਪੁੱਜੇ ਡੈਲੀਗੇਟਾਂ ਨੇ ਵੀ ਕੇਂਦਰ ਵਿਰੋਧੀ ਵਤੀਰੇ 'ਤੇ ਸਾਂਝੇ ਮੋਰਚੇ 'ਚ ਸ਼ਾਮਿਲ ਹੋਣ ਨੂੰ ਦਿੱਤੀ ਸਹਿਮਤੀ

Ad Position 21
No active advertisement
ਅਜੀਤ ਡੈਸਕ 24-02-2026
ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਸਰਬ ਭਾਰਤ, ਸੂਬਾ ਸਰਕਾਰ ਦੇ ਪੈਨਸ਼ਨਰਾਂ ਦੀ ਇਕ ਕੌਮੀ ਕਾਨਫ਼ਰੰਸ ਸੈਣੀ ਸਮਾਜ ਧਰਮਸ਼ਾਲਾ ਕੁਰੂਕਸ਼ੇਤਰ ਵਿਖੇ ਹੋਈ, ਜਿਸ ਦਾ ਉਦਘਾਟਨ ਰਾਸ਼ਟਰੀ ਪ੍ਰਧਾਨ ਸੁਭਾਸ਼ ਲਾਂਬਾ ਵਲੋਂ ਕੀਤਾ ਗਿਆ ਜਦਕਿ ਕਨਵੈੱਨਸ਼ਨ ਦੀ ਪ੍ਰਧਾਨਗੀ ਸੁਰਿੰਦਰ ਚੌਧਰੀ ਨੇ ਕੀਤੀ | ਕਨਵੈੱਨਸ਼ਨ ਨੂੰ ਮਹਾਵੀਰ ਜਗਲਾਨ ਰਾਸ਼ਟਰੀ ਸੈਕਟਰੀ ਸੀਟੂ, ਸੂਬਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਬਲਬੀਰ ਸਿੰਘ, ਸੀਟੂ ਜਨਰਲ ਸਕੱਤਰ ਜੈ ਭਗਵਾਨ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਫ਼ੈਸਲੇ ਲੈ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਸਾਂਝੇ ਸੰਘਰਸ਼ ਨੂੰ ਮਜ਼ਬੂਤ ਕਰਨ ਦੀ ਲੋੜ ਪਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਮ ਸਮਾਜ ਦੇ ਖੇਤਰ ਅੰਦਰ ਬੜੀ ਤੇਜ਼ੀ ਨਾਲ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰਕੇ ਰੁਜ਼ਗਾਰ ਨੂੰ ਖ਼ਤਮ ਕਰ ਰਹੀ ਹੈ | ਉਨ੍ਹਾਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕੀਤੀ | ਅੱਠਵੇਂ ਕੇਂਦਰੀ ਵੇਤਨ ਯੋਗ ਦਾ ਲਾਭ 31-12-2025 ਤੋਂ ਪਹਿਲਾਂ ਸੇਵਾਮੁਕਤ ਸਾਰੇ ਮੁਲਾਜ਼ਮਾਂ ਨੂੰ ਦਿੱਤਾ ਜਾਵੇ | ਇਸ ਤੋਂ ਇਲਾਵਾ ਹਵਾਈ ਯਾਤਰਾ, ਟਰੇਨ ਯਾਤਰਾ ਦੇ ਕਿਰਾਏ 'ਚ ਛੋਟ ਦਿੱਤੀ ਜਾਵੇ | ਦੇਸ਼ ਭਰ ਤੋਂ 500 ਦੇ ਕਰੀਬ ਪੁੱਜੇ ਡੈਲੀਗੇਟਾਂ ਨੇ ਭਵਿੱਖ ਦੇ ਅੰਦਰ ਸਾਂਝੇ ਮੋਰਚੇ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ | ਇਸ ਲਈ ਕੇਂਦਰ ਸਰਕਾਰ ਮਜ਼ਦੂਰਾਂ ਦੇ ਹੱਕਾਂ ਲਈ ਬਣੇ ਕਾਨੂੰਨਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ | ਇਸ ਮੌਕੇ ਸੇਵਾਮੁਕਤ ਮੁਲਾਜ਼ਮ ਫ਼ਰੰਟ ਦੇ ਸੂਬਾ ਪ੍ਰਧਾਨ ਵਜ਼ੀਰ ਸਿੰਘ ਨੇ ਆਏ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਹਰਭਜਨ ਸਿੰਘ ਖੁੰਗਰ, ਓਮ ਪ੍ਰਕਾਸ਼, ਪੀ. ਡਬਲਿਊ. ਡੀ. ਵਰਕਸ ਯੂਨੀਅਨ ਦੇ ਜਨਰਲ ਸਕੱਤਰ ਜਰਨੈਲ ਸਿੰਘ ਆਦਿ ਪੰਜਾਬ ਤੋਂ ਪੁੱਜੇ ਡੈਲੀਗੇਟ ਹਾਜ਼ਰ ਸਨ | ਮੰਚ ਸੰਚਾਲਨ ਜਨਰਲ ਸਕੱਤਰ ਐਨ. ਐਲ. ਸ੍ਰੀਧਰਣ ਵਲੋਂ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਭਾਜਪਾ ਦਾ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂ-ਅਭਿਆਨ ਸਮਾਪਤ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਨਵੇਂ ਕਾਨੂੰਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦਿੱਤਾ ਰੋਸ ਧਰਨਾ
Ad Position 24