22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੀ. ਐੱਮ. ਸ੍ਰੀ ਕੰਨਿਆ ਸਕੂਲ 'ਚ ਮਨਾਇਆ ਵਿਸ਼ਵ ਚਿੰਤਨ ਦਿਹਾੜਾ

Ad Position 21
No active advertisement
ਅਜੀਤ ਡੈਸਕ 24-02-2026
ਅਬੋਹਰ, 23 ਫਰਵਰੀ (ਵਿਵੇਕ ਹੂੜੀਆ)-ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ, ਜ਼ਿਲ੍ਹਾ ਫ਼ਾਜ਼ਿਲਕਾ ਦੀ ਕਾਰਜਕਾਰੀ ਕਮੇਟੀ ਨੇ ਜ਼ਿਲ੍ਹਾ ਮੁੱਖ ਕਮਿਸ਼ਨਰ ਅਜੈ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪੀ. ਐਮ. ਸ੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਵਿਖੇ ਵਿਸ਼ਵ ਚਿੰਤਨ ਦਿਵਸ ਮਨਾਇਆ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸੁਮੇਸ਼ ਭਟੇਜਾ ਨੇ ਦੱਸਿਆ ਕਿ ਇਹ ਸੋਚ ਦਿਵਸ ਹਰ ਸਾਲ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ | ਇਸ ਸਾਲ ਲਾਰਡ ਬੈਡਨ ਪਾਵੇਲ ਤੇ ਲੇਡੀ ਬੈਡਨ ਪਾਵੇਲ ਦੀ 100ਵੀਂ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ | ਪ੍ਰੋਗਰਾਮ ਦੀ ਸ਼ੁਰੂਆਤ ਸਕਾਊਟ ਗਾਈਡ ਪ੍ਰਾਰਥਨਾ ਨਾਲ ਕੀਤੀ ਗਈ | ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਤੇ ਸਕੂਲ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਵਲੋਂ ਦੀਪ ਜਗਾਈ ਗਈ | ਪਿ੍ੰਸੀਪਲ ਮੈਡਮ ਵਲੋਂ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ | ਜ਼ਿਲ੍ਹਾ ਸੰਗਠਨ ਕਮਿਸ਼ਨਰ ਗਾਈਡ ਪ੍ਰਵੀਨ ਲਤਾ ਤੇ ਰਾਸ਼ਟਰਪਤੀ ਅਵਾਰਡੀ ਦਰਸ਼ਨ ਲਾਲ ਚੁੱਘ ਵਲੋਂ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਤੇ ਸਕਾਊਟ ਗਾਈਡ ਸਹੁੰ ਚੁੱਕੀ ਗਈ | ਆਪਣੇ ਸੰਦੇਸ਼ 'ਚ ਸਤੀਸ਼ ਕੁਮਾਰ ਨੇ ਸਾਰਿਆਂ ਨੂੰ ਚਿੰਤਨ ਦਿਵਸ ਦੀ ਕਾਮਨਾ ਕੀਤੀ ਅਤੇ ਜੀਵਨ 'ਚ ਸਕਾਊਟ ਨਿਯਮਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ | ਅੰਤ ਵਿਚ ਸੁਮੇਸ਼ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਜ਼ਿਲ੍ਹਾ ਸਿਖਲਾਈ ਕਮਿਸ਼ਨਰ ਸੁਰੇਸ਼ ਜੱਗਾ ਨੇ ਕੀਤਾ | ਸਕੂਲ ਪ੍ਰਬੰਧਨ ਕਮੇਟੀ ਵਲੋਂ ਸਾਰਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ |
Ad Position 22
No active advertisement
ਪਿਛਲੀ ਖ਼ਬਰ ਟਾਹਲੀ ਵਾਲਾ ਬੋਦਲਾ ਦੀ ਲਾਇਬ੍ਰੇਰੀ ਦਾ ਇਕ ਸਾਲ ਪੂਰਾ ਹੋਣ 'ਤੇ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਚਿੱਟੀ ਕੰੁਗੀ ਤੇ ਕਾਲੇ ਧੱਬਿਆਂ ਦੇ ਰੋਗ ਬਾਰੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ
Ad Position 24