21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਬੋਹਰ ਵਿਖੇ ਸਨਾਤਨ ਧਰਮ ਸਭਾ ਵਲੋਂ ਜਲ ਘਰ ਲੋਕ-ਅਰਪਣ

ਅਬੋਹਰ, 21 ਅਕਤੂਬਰ (ਵਿਵੇਕ ਹੂੜੀਆ)- ਸ਼੍ਰੀ ਸਨਾਤਨ ਧਰਮ ਸਭਾ ਅਬੋਹਰ ਵਲੋਂ ਮੰਡੀ ਨੰਬਰ-1, ਸ਼ਾਸਤਰੀ ਮਾਰਕੀਟ ਵਿਖੇ ਚਲਾਏ ਜਾ ਰਹੇ ਜਲ ਘਰ ਦੇ ਨਵੀਨੀਕਰਨ ਉਪਰੰਤ ਇਸ ਦਾ ਸ਼ਾਨਦਾਰ ਲੋਕ-ਅਰਪਣ ਤੇ ਉਦਘਾਟਨ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਨਗਰ ਨਿਗਮ ਦੀ ਮੇਅਰ ਪੂਜਾ ਵਧਵਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

Ad Position 21
No active advertisement
ਨਵੀਨੀਕਰਨ ਕੀਤੇ ਗਏ ਜਲ ਘਰ ਦਾ ਉਦਘਾਟਨ ਕਰਦੇ ਹੋਏ ਮੇਅਰ ਪੂਜਾ ਵਧਵਾ, ਮਿੱਤਲ ਪਰਿਵਾਰ ਦੇ ਮੈਂਬਰ ਤੇ ਸਭਾ ਦੇ ਅਹੁਦੇਦਾਰ। ਅਜੀਤ ਤਸਵੀਰ 22-10-2026
ਅਬੋਹਰ, 21 ਅਕਤੂਬਰ (ਵਿਵੇਕ ਹੂੜੀਆ)- ਸ਼੍ਰੀ ਸਨਾਤਨ ਧਰਮ ਸਭਾ ਅਬੋਹਰ ਵਲੋਂ ਮੰਡੀ ਨੰਬਰ-1, ਸ਼ਾਸਤਰੀ ਮਾਰਕੀਟ ਵਿਖੇ ਚਲਾਏ ਜਾ ਰਹੇ ਜਲ ਘਰ ਦੇ ਨਵੀਨੀਕਰਨ ਉਪਰੰਤ ਇਸ ਦਾ ਸ਼ਾਨਦਾਰ ਲੋਕ-ਅਰਪਣ ਤੇ ਉਦਘਾਟਨ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਨਗਰ ਨਿਗਮ ਦੀ ਮੇਅਰ ਪੂਜਾ ਵਧਵਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਜਲ ਘਰ ਦਾ ਨਵੀਨੀਕਰਨ ਸਵ. ਭੋਜ ਰਾਜ ਮਿੱਤਲ ਤੇ ਸਵ. ਸ਼੍ਰੀਮਤੀ ਮੀਰਾਂ ਬਾਈ ਮਿੱਤਲ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰਾਂ ਡਾ.ਗ਼ੌਰੀ ਸ਼ੰਕਰ ਮਿੱਤਲ, ਰਾਮ ਪ੍ਰਕਾਸ਼ ਮਿੱਤਲ, ਸੰਜੇ ਮਿੱਤਲ, ਰਜਨੀਸ਼ ਮਿੱਤਲ ਤੇ ਵਿਕਰਮ ਮਿੱਤਲ ਵਲੋਂ ਕਰਵਾਇਆ ਗਿਆ ਹੈ। ਸਮਾਗਮ ਦੀ ਸ਼ੁਰੂਆਤ ਵਿਚ ਸਭਾ ਦੇ ਅਹੁਦੇਦਾਰਾਂ ਵਲੋਂ ਮੇਅਰ ਪੂਜਾ ਵਧਵਾ ਤੇ ਉਨ੍ਹਾਂ ਦੇ ਪਤੀ ਨਰੇਸ਼ ਵਧਵਾ ‘ਰਾਜੂ’ ਨੂੰ ਬੁਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਭਾ ਦੇ ਪ੍ਰਧਾਨ ਰਾਮ ਪ੍ਰਕਾਸ਼ ਮਿੱਤਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਅਨਿਲ ਨਾਗੌਰੀ ਨੂੰ ਪੰਜਾਬ ਭਾਜਪਾ ਦਾ ਕਾਰਜਕਾਰਨੀ ਮੈਂਬਰ ਨਿਯੁਕਤ ਹੋਣ ’ਤੇ ਵਧਾਈ ਦਿੱਤੀ। ਮੁੱਖ ਸਰਪ੍ਰਸਤ ਫ਼ਕੀਰ ਚੰਦ ਗੋਇਲ ਨੇ ਕਿਹਾ ਕਿ ਵਿਜੇਦਸ਼ਮੀ ਦੇ ਪਾਵਨ ਤਿਉਹਾਰ ’ਤੇ ਇਹ ਲੋਕ-ਭਲਾਈ ਕਾਰਜ ਕਰਕੇ ਸਭਾ ਨੇ ਸਮਾਜ ’ਚ ਚੰਗਾ ਸੁਨੇਹਾ ਦਿੱਤਾ ਹੈ। ਇਸ ਮੌਕੇ ਮੀਰਾ ਨਰਸਿੰਗ ਕਾਲਜ ਦੇ ਐੱਮ.ਡੀ. ਐਡਵੋਕੇਟ ਸਮੀਰ ਮਿੱਤਲ, ਗੌਰਵ ਮਿੱਤਲ, ਸਰਪ੍ਰਸਤ ਸਤਿਆਨਾਰਾਇਣ ਗੋਇਲ, ਜਨਰਲ ਸਕੱਤਰ ਨਰੇਸ਼ ਗੋਇਲ, ਰਾਮਾ ਗੋਇਲ ਐੱਮ.ਸੀ, ਬਿਕਰਮ ਗਰਗ, ਰਾਜ ਗੁਪਤਾ, ਸੁਭਾਸ਼ ਪੰਸਾਰੀ, ਗੋਬਿੰਦ ਗੁਪਤਾ, ਪ੍ਰਵੀਨ ਚਾਵਲਾ, ਮਨੋਜ ਅਗਰਵਾਲ, ਸ਼ੰਕਰ ਲਾਲ ਅਗਰਵਾਲ, ਰਾਕੇਸ਼ ਕਲਾਨੀ, ਅਸ਼ਵਨੀ ਗੋਇਲ ਟੀਟੂ, ਜੋਗਿੰਦਰ ਬਜਾਜ, ਕਮਲ ਸੋਨੀ, ਕਮਲ ਮਿੱਤਲ, ਬਨ੍ਹਵਾਰੀ ਲਾਲ ਗਰਗ, ਨਰਿੰਦਰ ਗੋਇਲ, ਦੀਪਕ ਮਿੱਤਲ, ਰੋਹਿਤ ਨਾਗਪਾਲ, ਪ੍ਰਿਥਵੀ ਗਰਗ, ਪਵਨ ਗੋਇਲ ਆਦਿ ਹਜ਼ਾਰ ਸਨ। ਅੰਤ ਵਿਚ ਪ੍ਰਕਲਪ ਇੰਚਾਰਜ ਅਸ਼ਵਨੀ ਗੋਇਲ ਟੀਟੂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਜਨਰਲ ਸਕੱਤਰ ਭਾਰਤ ਗੋਇਲ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਕੁਮਾਰ ਨੇ ਥਾਣਾ ਸਿਟੀ-1 ਅਬੋਹਰ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਸਰਕਾਰੀ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ...
Ad Position 24