ਇਨਲਿਸਟਮੈਂਟ-ਆਊਟ ਸੋਰਸ ਤਾਲਮੇਲ ਕਮੇਟੀ ਨੇ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ
ਜਲਾਲਾਬਾਦ, 21ਅਕਤੂਬਰ(ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੀ ਕੈਬਨਿਟ-ਸਬ-ਕਮੇਟੀ ਦੇ ਚੇਅਰਮੈਨ-ਕਮ-ਵਿੱਤ ਮੰਤਰੀ ਨਾਲ 15 ਅਕਤੂਬਰ ਨੂੰ ਹੋਈ ‘ਪੈਨਲ ਮੀਟਿੰਗ’ ’ਚ ਬਣੀ ਸਹਿਮਤੀ ਮੁਤਾਬਿਕ ਇਨਲਿਸਟਮੈਂਟ ਤੇ ਆਊਟ ਸੋਰਸ ਕਾਮਿਆਂ ਨੂੰ ਪੰਜਾਬ ਰਾਜ ਆਊਟ ਸੋਰਸ ਪਰਸੋਨਲ ਕੰਟਰੈਕਟੂਅਲ ਇੰਗੇਜਮੈਂਟ ਵਿਚ ਤਬਦੀਲੀ ਬਿੱਲ- 2026 ਅਧੀਨ ਦੀਵਾਲੀ ਤੋਂ ਪਹਿਲਾਂ ‘ਜੁਆਇਨਿੰਗ-ਪੱਤਰ’ ਦੇਣ ਤੋਂ ਮੁਕਰਨ ਦੇ ਰੋਸ ਵਜੋਂ ‘ਇਨਲਿਸਟਮੈਂਟ-ਆਊਟ ਸੋਰਸ ਤਾਲਮੇਲ ਕਮੇਟੀ ਪੰਜਾਬ’ ਦੇ ਫ਼ੈਸਲੇ ਤਹਿਤ ਵਾਟਰ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਜਲਾਲਾਬਾਦ ਗੁਮਾਨੀ ਵਾਲਾ ਪਾਣੀ ਵਾਲੀ ਟੈਂਕੀ ਵਿਖੇ ਠੇਕਾ ਮੁਲਾਜ਼ਮਾਂ ਵਲ਼ੋਂ ਤਹਿਸੀਲ ਪੱਧਰ ’ਤੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਪ੍ਰਦਰਸ਼ਨ ਕੀਤਾ ਗਿਆ। ਅੱਜ ਇੱਥੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਆਲਮ ਕੇ, ਬਰਾਂਚ ਪ੍ਰਧਾਨ ਰਾਕੇਸ਼ ਸਿੰਘ ਹੀਰੇ ਵਾਲਾ, ਦਫ਼ਤਰੀ ਸਟਾਫ਼ ਤੋਂ ਸੂਬਾ ਆਗੂ ਸੁਖਚੈਨ ਸਿੰਘ ਸੋਢੀ ਤੇ ਫ਼ਰਦ ਕੇਂਦਰ ਜਲਾਲਾਬਾਦ ਦੇ ਆਗੂ ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਕੁਮਾਰ, ਰਾਹੁਲ ਕੁਮਾਰ, ਮਲਕੀਤ ਸਿੰਘ ਤੇ ਮਲਕੀਅਤ ਸਿੰਘ ਨੇ ਕਿਹਾ ਕਿ ਲਾਰੇ ਲਗਾ ਕੇ ਸਮਾਂ ਬਤੀਤ ਕੀਤਾ ਜਾ ਰਿਹਾ ਹੈ, ਜਿਸ ਦੇ ਕਾਰਨ ਠੇਕਾ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਲਾਲਾਬਾਦ, 21ਅਕਤੂਬਰ(ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੀ ਕੈਬਨਿਟ-ਸਬ-ਕਮੇਟੀ ਦੇ ਚੇਅਰਮੈਨ-ਕਮ-ਵਿੱਤ ਮੰਤਰੀ ਨਾਲ 15 ਅਕਤੂਬਰ ਨੂੰ ਹੋਈ ‘ਪੈਨਲ ਮੀਟਿੰਗ’ ’ਚ ਬਣੀ ਸਹਿਮਤੀ ਮੁਤਾਬਿਕ ਇਨਲਿਸਟਮੈਂਟ ਤੇ ਆਊਟ ਸੋਰਸ ਕਾਮਿਆਂ ਨੂੰ ਪੰਜਾਬ ਰਾਜ ਆਊਟ ਸੋਰਸ ਪਰਸੋਨਲ ਕੰਟਰੈਕਟੂਅਲ ਇੰਗੇਜਮੈਂਟ ਵਿਚ ਤਬਦੀਲੀ ਬਿੱਲ- 2026 ਅਧੀਨ ਦੀਵਾਲੀ ਤੋਂ ਪਹਿਲਾਂ ‘ਜੁਆਇਨਿੰਗ-ਪੱਤਰ’ ਦੇਣ ਤੋਂ ਮੁਕਰਨ ਦੇ ਰੋਸ ਵਜੋਂ ‘ਇਨਲਿਸਟਮੈਂਟ-ਆਊਟ ਸੋਰਸ ਤਾਲਮੇਲ ਕਮੇਟੀ ਪੰਜਾਬ’ ਦੇ ਫ਼ੈਸਲੇ ਤਹਿਤ ਵਾਟਰ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਜਲਾਲਾਬਾਦ ਗੁਮਾਨੀ ਵਾਲਾ ਪਾਣੀ ਵਾਲੀ ਟੈਂਕੀ ਵਿਖੇ ਠੇਕਾ ਮੁਲਾਜ਼ਮਾਂ ਵਲ਼ੋਂ ਤਹਿਸੀਲ ਪੱਧਰ ’ਤੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਪ੍ਰਦਰਸ਼ਨ ਕੀਤਾ ਗਿਆ। ਅੱਜ ਇੱਥੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਆਲਮ ਕੇ, ਬਰਾਂਚ ਪ੍ਰਧਾਨ ਰਾਕੇਸ਼ ਸਿੰਘ ਹੀਰੇ ਵਾਲਾ, ਦਫ਼ਤਰੀ ਸਟਾਫ਼ ਤੋਂ ਸੂਬਾ ਆਗੂ ਸੁਖਚੈਨ ਸਿੰਘ ਸੋਢੀ ਤੇ ਫ਼ਰਦ ਕੇਂਦਰ ਜਲਾਲਾਬਾਦ ਦੇ ਆਗੂ ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਕੁਮਾਰ, ਰਾਹੁਲ ਕੁਮਾਰ, ਮਲਕੀਤ ਸਿੰਘ ਤੇ ਮਲਕੀਅਤ ਸਿੰਘ ਨੇ ਕਿਹਾ ਕਿ ਲਾਰੇ ਲਗਾ ਕੇ ਸਮਾਂ ਬਤੀਤ ਕੀਤਾ ਜਾ ਰਿਹਾ ਹੈ, ਜਿਸ ਦੇ ਕਾਰਨ ਠੇਕਾ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਨਲਿਸਟਮੈਂਟ-ਆਊਟ ਸੋਰਸ ਤਾਲਮੇਲ ਕਮੇਟੀ ’ਚ ਸ਼ਾਮਲ ਵਿਭਾਗਾਂ ਦੇ ਇਨਲਿਸਟਮੈਂਟ ਤੇ ਆਊਟ ਸੋਰਸ ਕਾਮਿਆਂ ਨੂੰ ਪੰਜਾਬ ਰਾਜ ਆਊਟ ਸੋਰਸ ਪਰਸੋਨਲ ਬਿੱਲ-2026 ਅਧੀਨ ਬਿਨਾ ਸ਼ਰਤ ਤੁਰੰਤ ‘‘ਜੁਆਇਨਿੰਗ-ਪੱਤਰ’ ਦਿੱਤੇ ਜਾਣ।