10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਦੀ ਵਿਸ਼ੇਸ਼ ਪਹਿਲ, ਮਾਤਰੀ ਮੌਤ ਦਰ ਘਟਾਉਣ ਲਈ ਸਿਵਲ ਸਰਜਨ ਵਲੋਂ 'ਸੁਚੇਤ ਰਣਨੀਤੀ' ਤਿਆਰ <br/>

Ad Position 21
No active advertisement
ਅਜੀਤ ਡੈਸਕ 25-02-2026
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਮਾਤਰੀ ਮੌਤ ਦਰ ਨੂੰ ਰੋਕਣ ਤੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਵਿਸ਼ੇਸ਼ ਤੇ ਸਾਂਝੇ ਯਤਨ ਕੀਤੇ ਜਾ ਰਹੇ ਹਨ | ਜ਼ਿਲ੍ਹੇ ਵਿਚ ਹਰ ਗਰਭਵਤੀ ਮਹਿਲਾ ਤੱਕ ਵਧੀਆ ਸਿਹਤ ਸੇਵਾਵਾਂ ਪਹੁੰਚਾਉਣ ਦੇ ਮਨੋਰਥ ਨਾਲ ਇਕ 'ਸੁਚੇਤ ਰਣਨੀਤੀ' ਅਪਣਾਈ ਗਈ ਹੈ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ | ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਮਾਹਿਰ ਡਾਕਟਰਾਂ ਦਾ ਇਕ ਵਿਸ਼ੇਸ਼ ਸਮੂਹ ਤਿਆਰ ਕੀਤਾ ਗਿਆ ਹੈ, ਜੋ ਉੱਚ ਜੋਖ਼ਮ ਵਾਲੇ ਗਰਭ ਅਵਸਥਾ ਦੇ ਮਾਮਲਿਆਂ ਦੀ ਨਿਰੰਤਰ ਨਿਗਰਾਨੀ ਕਰਦਾ ਹੈ | ਇਸ ਸਮੂਹ 'ਚ ਇਸਤਰੀ ਰੋਗ ਮਾਹਿਰ, ਫਿਜ਼ੀਸ਼ੀਅਨ ਤੇ ਹੋਰ ਮਾਹਿਰ ਸ਼ਾਮਿਲ ਹਨ, ਜੋ ਆਪਸੀ ਤਾਲਮੇਲ ਨਾਲ ਕੇਸਾਂ ਦੀ ਪੜਤਾਲ ਕਰਦੇ ਹਨ | ਜਣੇਪਾ ਰੂਮ ਦੇ ਸਟਾਫ਼ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਐਮਰਜੈਂਸੀ ਪ੍ਰਬੰਧਨ ਅਤੇ ਲਾਗ ਤੋਂ ਬਚਾਅ ਸੰਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਉੱਚ ਜੋਖ਼ਮ ਵਾਲੀਆਂ ਮਹਿਲਾਵਾਂ ਦੀ ਫ਼ੋਨ ਰਾਹੀਂ ਲਗਾਤਾਰ ਪੈਰਵੀ ਕੀਤੀ ਜਾ ਰਹੀ ਹੈ | ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਰ ਗਰਭਵਤੀ ਮਹਿਲਾ ਦਾ ਮਹੀਨੇ ਵਿਚ ਘੱਟੋ-ਘੱਟ 2 ਵਾਰ ਖ਼ੂਨ ਦਾ ਟੈੱਸਟ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਨਾਲ ਮੀਟਿੰਗਾਂ ਕਰਕੇ ਟੈੱਸਟਾਂ ਤੇ ਸਕੈਨਿੰਗ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਇਨ੍ਹਾਂ ਯਤਨਾਂ ਸਦਕਾ ਹੈਪੇਟਾਈਟਿਸ-ਸੀ ਪਾਜ਼ੀਟਿਵ ਤੇ ਹੋਰ ਗੰਭੀਰ ਮਾਮਲਿਆਂ 'ਚ ਵੀ ਫ਼ਾਜ਼ਿਲਕਾ ਅਤੇ ਫ਼ਰੀਦਕੋਟ ਵਿਖੇ ਸੁਰੱਖਿਅਤ ਜਣੇਪੇ ਕਰਵਾਏ ਗਏ ਹਨ, ਜਿੱਥੇ ਮਾਂ ਤੇ ਬੱਚਾ ਦੋਵੇਂ ਤੰਦਰੁਸਤ ਹਨ | ਡਾ. ਕਵਿਤਾ ਸਿੰਘ ਨੇ ਕਿਹਾ ਕਿ ਜੇਕਰ ਹਰ ਪੱਧਰ 'ਤੇ ਕਰਮਚਾਰੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਤਾਂ ਮਾਤਰੀ ਮੌਤ ਦਰ ਨੂੰ ਜ਼ੀਰੋ ਦੇ ਕਰੀਬ ਲਿਆਂਦਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਖੇਤਾਂ 'ਚੋਂ ਹੈਰੋਇਨ ਬਰਾਮਦ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ
Ad Position 24