ਖੇਤਾਂ 'ਚੋਂ ਹੈਰੋਇਨ ਬਰਾਮਦ
ਅਜੀਤ ਡੈਸਕ
25-02-2026
ਜਲਾਲਾਬਾਦ, 24 ਫਰਵਰੀ (ਕਰਨ ਚੁਚਰਾ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਖੇਤਾਂ 'ਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀ. ਐੱਸ. ਐਫ. ਚੌਕੀ ਐਨ. ਐੱਸ. ਵਾਲਾ ਤੋਂ ਸੂਚਨਾ ਮਿਲੀ ਸੀ ਕਿ ਸਰਚ ਦੌਰਾਨ ਪਿੰਡ ਬੋਦਲ ਪੀਰੇ ਕੇ ਵਿਖੇ ਕਣਕ ਦੇ ਖੇਤ 'ਚੋਂ 1 ਪੈਕਟ ਬਰਾਮਦ ਹੋਇਆ ਹੈ | ਜਦੋਂ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਪੈਕਟ ਨੂੰ ਖ਼ੋਲ੍ਹ ਕੇ ਚੈੱਕ ਕੀਤਾ ਤਾਂ ਉਸ 'ਚੋਂ 500 ਗਰਾਮ ਹੈਰੋਇਨ ਸਮੇਤ ਪੈਕਿੰਗ ਮੈਟੀਰੀਅਲ ਬਰਾਮਦ ਹੋਇਆ | ਥਾਣਾ ਅਮੀਰ ਖ਼ਾਸ ਪੁਲਿਸ ਨੇ ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |