28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅਰੋੜਾ ਵਿਕਾਸ ਮੰਚ ਨੇ 2 ਲੋੜਵੰਦ ਲੜਕੀਆਂ ਦੇ ਵਿਆਹ 'ਚ ਦਿੱਤਾ ਸਹਿਯੋਗ <br/>

Ad Position 21
No active advertisement
ਅਜੀਤ ਡੈਸਕ 28-02-2026
ਅਬੋਹਰ, 27 ਫਰਵਰੀ (ਵਿਵੇਕ ਹੂੜੀਆ)-ਸਮਾਜ ਸੇਵੀ ਸੰਸਥਾ ਅਰੋੜਾ ਵਿਕਾਸ ਮੰਚ ਵਲੋਂ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਮਾਨਵਤਾ ਦੀ ਸੇਵਾ ਕਰਦਿਆਂ ਦੋ ਲੋੜਵੰਦ ਲੜਕੀਆਂ ਦੇ ਵਿਆਹ 'ਚ ਵਿਸ਼ੇਸ਼ ਸਹਿਯੋਗ ਦਿੱਤਾ | ਸੰਸਥਾ ਵਲੋਂ ਹੁਣ ਤੱਕ ਅਜਿਹੀਆਂ 150 ਲੜਕੀਆਂ ਦੇ ਵਿਆਹ 'ਚ ਮਦਦ ਕੀਤੀ ਜਾ ਚੁੱਕੀ ਹੈ | ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੇ ਸੰਸਥਾ ਨਾਲ ਸੰਪਰਕ ਕੀਤਾ ਸੀ | ਜਾਂਚ ਪੜਤਾਲ ਕਰਨ ਤੋਂ ਬਾਅਦ ਮੰਚ ਦੇ ਮੈਂਬਰਾਂ ਗੁਲਸ਼ਨ ਅਰੋੜਾ, ਰਾਜੇਸ਼ ਠਠਈ, ਰਾਜੀਵ ਧੂੜੀਆ, ਅਸ਼ਵਨੀ ਗੁੰਬਰ, ਦੀਪਕ ਕੁਮਾਰ, ਮਦਨ ਮੋਹਨ, ਮਦਨ ਲਾਲ ਤੇ ਅਮਿਤਾਭ ਕੁਮਾਰ ਦੇ ਸਹਿਯੋਗ ਨਾਲ ਇਕ ਲੜਕੀ ਦੇ ਵਿਆਹ ਲਈ ਸਾਰਾ ਰਾਸ਼ਨ ਮੁਹੱਈਆ ਕਰਵਾਇਆ | ਇਸੇ ਤਰ੍ਹਾਂ ਦੂਜੀ ਲੜਕੀ ਦੇ ਵਿਆਹ ਦੇ ਖਾਣੇ ਦਾ ਸਾਰਾ ਖਰਚਾ ਇਕ ਗੁਪਤ ਦਾਨੀ ਵਲੋਂ ਕੀਤਾ ਗਿਆ | ਗਗਨ ਚੁੱਘ ਤੇ ਮੰਚ ਦੇ ਹੋਰਨਾਂ ਅਹੁਦੇਦਾਰਾਂ ਨੇ ਨਵ-ਵਿਆਹੇ ਜੋੜਿਆਂ ਦੇ ਖ਼ੁਸ਼ਹਾਲ ਜੀਵਨ ਲਈ ਕਾਮਨਾ ਕੀਤੀ | ਉਨ੍ਹਾਂ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਭਵਿੱਖ 'ਚ ਵੀ ਅਜਿਹੇ ਨੇਕ ਕਾਰਜ ਜਾਰੀ ਰੱਖੇਗੀ | ਇਸ ਮੌਕੇ ਅਸ਼ੋਕ ਕਾਮਰਾ, ਸੁਭਾਸ਼ ਠਠਈ, ਬੰਟੀ ਵਢੇਰਾ ਤੇ ਰਵਿੰਦਰ ਸਿਡਾਨਾ ਵੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਵਲੋਂ 5 ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਹੜਤਾਲ ਦਾ ਐਲਾਨ ਅਗਲੀ ਖ਼ਬਰ ਸਿਵਲ ਹਸਪਤਾਲ ਸੰਬੰਧੀ ਵਿਧਾਇਕ ਗੋਲਡੀ ਕੰਬੋਜ ਵਲੋਂ ਵੀ.ਸੀ. ਡਾ. ਰਾਜੀਵ ਸੂਦ ਨਾਲ ਮੀਟਿੰਗ <br/>
Ad Position 24