30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਛੇਵਾਂ ਮੁਫ਼ਤ ਕੈਂਸਰ ਜਾਂਚ, ਅੱਖਾਂ ਦੀ ਜਾਂਚ, ਆਪੇ੍ਰਸ਼ਨ ਤੇ ਖ਼ੂਨਦਾਨ ਕੈਂਪ 20 ਨੂੰ

Ad Position 21
No active advertisement
ਅਜੀਤ ਡੈਸਕ 07-03-2026
ਮੰਡੀ ਅਰਨੀਵਾਲਾ, 6 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਗੁਰੂ ਰਾਮਦਾਸ ਲੋਕ ਭਲਾਈ ਸੰਸਥਾ ਕੰਧਵਾਲਾ ਹਾਜ਼ਰ ਖਾਂ ਵਲੋਂ ਛੇਵਾਂ ਮੁਫ਼ਤ ਕੈਂਸਰ ਜਾਂਚ,ਅੱਖਾਂ ਦੀ ਜਾਂਚ, ਆਪੇ੍ਰਸ਼ਨ ਅਤੇ ਖ਼ੂਨਦਾਨ ਕੈਂਪ 20 ਮਾਰਚ ਸ਼ੁੱਕਰਵਾਰ ਸਵੇਰੇ 9 ਵਜੇ ਵਰਲਡ ਕੈਂਸਰ ਕੇਅਰ ਵਲੋਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਕੈਂਪ ਦਾ ਪੋਸਟਰ ਅਤੇ ਫਲੈਕਸ ਜਾਰੀ ਕਰਦੇ ਪ੍ਰਬੰਧਕ ਸਤਨਾਮ ਸਿੰਘ ਸੰਧੂ, ਮਨਜੀਤ ਸਿੰਘ ਮੱਲ, ਹਰਪ੍ਰੀਤ ਸਿੰਘ ਸੰਧੂ, ਪਰਗਟ ਸਿੰਘ ਛੀਨਾ ਸਰਪੰਚ, ਸੁਖਜਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ, ਰੇਸ਼ਮ ਸਿੰਘ ਮੈਨੇਜਰ, ਰਾਣਾ ਸੰਧੂ, ਗੁਰਪ੍ਰੀਤ ਸਿੰਘ ਗੋਰਾ ਖ਼ਜ਼ਾਨਚੀ ਗੁਰਦੁਆਰਾ ਸਾਹਿਬ ਕਮੇਟੀ, ਬਲਵਿੰਦਰ ਸਿੰਘ ਸੰਧੂ, ਮਿਹਰ ਸਿੰਘ ਸੰਧੂ, ਕਰਮਜੀਤ ਸਿੰਘ ਨੰਬਰਦਾਰ, ਨਿੰਦਾ ਸੰਧੂ, ਜੱਸੀ ਲਬੂ , ਹਰਜੀਤ ਸਿੰਘ, ਭਗਵੰਤ ਸਿੰਘ ਉੱਪਲ, ਬਲਦੇਵ ਸਿੰਘ ਜੁਲਕਾ ਨੇ ਦੱਸਿਆ ਕਿ ਇਸ ਕੈਂਪ ਵਿਚ ਫ਼ਰੀ ਦਵਾਈਆਂ ਅÏਰਤਾਂ ਤੇ ਮਰਦਾਂ ਦੇ ਕੈਂਸਰ ਦੀ ਜਾਂਚ, ਮਰਦਾਂ ਦੇ ਗਦੂਦਾਂ 'ਤੇ ਕੈਂਸਰ ਲਈ ਪੀ.ਈ.ਏ ਟੈੱਸਟ, ਬਲੱਡ ਕੈਂਸਰ ਦੀ ਜਾਂਚ ,ਅÏਰਤਾਂ ਦੀ ਛਾਤੀ ਤੇ ਕੈਂਸਰ ਦੀ ਜਾਂਚ ਲਈ ਸੈਮੋਗ੍ਰਾਫੀ ਟੈੱਸਟ, ਅÏਰਤਾਂ ਅਤੇ ਮਰਦਾਂ ਦੀ ਮੂੰਹ ਦੇ ਕੈਂਸਰ ਦੀ ਜਾਂਚ, ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਹੀ ਸਲਾਹ, ਅÏਰਤਾਂ ਦੇ ਬੱਚੇ ਦੇ ਕੈਂਸਰ ਦੀ ਜਾਂਚ ਲਈ ਪੈਪ ਸਮੀਅਰ ਟੈੱਸਟ,ਬਲੱਡ ਪ੍ਰੈਸ਼ਰ ਸਬੰਧੀ ਮੁਫ਼ਤ ਦਵਾਈਆਂ, ਮੁਫ਼ਤ ਐਨਕਾਂ ਅਤੇ ਮੁਫ਼ਤ ਲੈਬ ਟੈੱਸਟ ਕੀਤੇ ਜਾਣਗੇ | ਮੁਫ਼ਤ ਅੱਖਾਂ ਦੀ ਜਾਂਚ ਅਤੇ ਫੈਕੋ ਆਪੇ੍ਰਸ਼ਨ ਕੈਂਪ 20 ਮਾਰਚ ਨੂੰ ਸ਼੍ਰੀ ਸੰਕਰਾ ਆਈ ਹਸਪਤਾਲ ਲੁਧਿਆਣਾ ਵਲੋਂ ਕੀਤੇ ਜਾਣਗੇ ਅਤੇ ਮਰੀਜ਼ਾਂ ਲਈ ਮੁਫ਼ਤ ਬੱਸ ਸਰਵਿਸ ਸਹੂਲਤ ਉਪਲਬਧ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰਾਰ ਅਗਲੀ ਖ਼ਬਰ ਭਾਕਿਯੂ ਏਕਤਾ ਮਝੈਲ ਨੇ ਕਿਸਾਨਾਂ, ਮਜ਼ਦੂਰਾਂ 'ਤੇ ਛੋਟੇ ਦੁਕਾਨਦਾਰਾਂ ਦੇ ਹੱਕ 'ਚ ਖੜ੍ਹਨ ਦਾ ਲਿਆ ਅਹਿਦ
Ad Position 24