ਫ਼ਾਜ਼ਿਲਕਾ, 6 ਮਾਰਚ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਜ਼ਿਲ੍ਹਾ ਫ਼ਾਜ਼ਿਲਕਾ ਦੀ ਜਥੇਬੰਦੀ ਨੇ ਗੁਰਸੇਵਕ ਸਿੰਘ ਧਾਲੀਵਾਲ ਦਾ ਜਥੇਬੰਦੀ ਦਾ ਸੂਬਾ ਪ੍ਰਧਾਨ ਬਣਨ 'ਤੇ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਅਹਿਦ ਲਿਆ ਗਿਆ | ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਦੇ ਪ੍ਰਧਾਨ ਦੁਪਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸਮੁੱਚੀ ਜਥੇਬੰਦੀ ਦੀ ਟੀਮ ਨੇ ਸੂਬਾ ਜਥੇਬੰਦੀ ਦੇ ਹੁਕਮ ਅਨੁਸਾਰ ਕਿਸਾਨ, ਮਜ਼ਦੂਰਾਂ ਆਦਿ ਦੇ ਲਈ ਹਮੇਸ਼ਾ ਸੱਚ ਦੀ ਲੜਾਈ ਲੜੇਗੀ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜਲਦੀ ਹੀ ਜ਼ਿਲ੍ਹੇ ਦੇ ਪਿੰਡ ਪੱਧਰ ਤੱਕ ਨਵੀਆਂ ਇਕਾਈਆਂ ਗਠਨ ਕੀਤੀਆਂ ਜਾਣਗੀਆਂ | ਮਿਹਨਤੀ, ਇਮਾਨਦਾਰ ਅਤੇ ਸੂਝਬੂਝ ਵਾਲੇ ਵਰਕਰਾਂ ਨੂੰ ਬਲਾਕਾਂ 'ਤੇ ਜ਼ਿਲ੍ਹੇ ਅੰਦਰ ਯੋਗ ਨੁਮਾਇੰਦਗੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰੇਗੀ | ਕਿਸਾਨਾਂ ਅਤੇ ਮਜ਼ਦੂਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਖਬੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਹਰਵਿੰਦਰ ਸਿੱਧੂ ਬਲਾਕ ਪ੍ਰਧਾਨ, ਜੱਜ ਸਿੰਘ ਬਲਾਕ ਪ੍ਰਧਾਨ, ਮਲਕੀਤ ਸਿੰਘ, ਨੌਜਵਾਨ ਆਗੂ ਗੁਰਸੇਵਕ ਸਿੰਘ ਅਤੇ ਪਿਆਰਾ ਸਿੰਘ ਆਦਿ ਹਾਜ਼ਰ ਸਨ |