30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 15 ਨੂੰ

Ad Position 21
No active advertisement
ਅਜੀਤ ਡੈਸਕ 07-03-2026

ਫ਼ਾਜ਼ਿਲਕਾ, 6 ਮਾਰਚ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਅੱਖਾਂ ਦੀ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ 15 ਮਾਰਚ ਦਿਨ ਐਤਵਾਰ ਨੂੰ ਸਥਾਨਕ ਸ੍ਰੀ ਰਾਮ ਸ਼ਰਨਮ ਨਜ਼ਦੀਕ ਨਵੀਂ ਅਨਾਜ ਮੰਡੀ ਵਿਖੇ ਲਗਾਇਆ ਜਾ ਰਿਹਾ ਹੈ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਐਡਵੋਕੇਟ ਅਲੋਕ ਕਟਾਰੀਆ ਨੇ ਦੱਸਿਆ ਕਿ ਇਹ 41ਵਾਂ ਕੈਂਪ ਸਵਰਗੀ ਹਰੀਚੰਦ ਧੂੜੀਆ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਸੁਭਾਸ਼ ਚੰਦਰ ਧੂੜੀਆ,ਪੋਤਰੇ ਅੰਕੁਸ਼ ਧੂੜੀਆ, ਅੰਕੁਰ ਧੂੜੀਆ ਅਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ | ਉਨ੍ਹਾਂ ਕਿਹਾ ਕਿ ਲਾਈਨਜ਼ ਆਈ ਕੇਅਰ ਸੈਂਟਰ, ਜੈਤੋ ਮੰਡੀ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਜੈਤੋ ਮੰਡੀ ਵਿਖੇ ਫੈਕੋ ਤਕਨੀਕ ਰਾਹੀਂ ਕੀਤੇ ਜਾਣਗੇ | ਮਰੀਜ਼ਾਂ ਨੂੰ ਜੈਤੋ ਮੰਡੀ ਲੈ ਕੇ ਜਾਣ ਅਤੇ ਵਾਪਸ ਛੱਡਣ ਦੀ ਜ਼ਿੰਮੇਵਾਰੀ ਕਲੱਬ ਦੀ ਹੋਵੇਗੀ | ਮਰੀਜ਼ਾਂ ਲਈ ਖਾਣ-ਪੀਣ, ਦਵਾਈਆਂ ਅਤੇ ਐਨਕਾਂ ਦਾ ਪ੍ਰਬੰਧ ਵੀ ਕਲੱਬ ਵਲੋਂ ਬਿਲਕੁਲ ਮੁਫ਼ਤ ਕੀਤਾ ਜਾਵੇਗਾ | ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਇੰਜੀਨੀਅਰ ਪ੍ਰਦੀਪ ਸੇਠੀ ਹੋਣਗੇ | ਇਸ ਤੋਂ ਇਲਾਵਾ ਸੁਨੀਲ ਕੁਮਾਰ ਰਾਣਾ, ਅਸ਼ਵਨੀ ਅਹੂਜਾ, ਮਹੇਸ਼ ਬੱਬਰ ਅਤੇ ਪਰਵਿੰਦਰ ਸਿੰਘ ਛਾਬੜਾ ਬਤੌਰ ਕੋ-ਚੇਅਰਮੈਨ ਸੇਵਾਵਾਂ ਨਿਭਾਉਣਗੇ | ਕੈਂਪ ਦੀ ਸਫਲਤਾ ਲਈ ਕਲੱਬ ਦੇ ਸਮੂਹ ਮੈਂਬਰ ਪੂਰੇ ਉਤਸ਼ਾਹ ਨਾਲ ਸਹਿਯੋਗ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਜੀ-11 ਫਾਊਾਡੇਸ਼ਨ ਫ਼ਾਜ਼ਿਲਕਾ ਵਲੋਂ ਵਿਧਵਾ ਮਹਿਲਾਵਾਂ ਨੂੰ ਮਾਰਚ ਮਹੀਨੇ ਦਾ ਰਾਸ਼ਨ ਵੰਡਿਆ ਅਗਲੀ ਖ਼ਬਰ ਚੰਨਣ ਖੇੜਾ ਦੇ ਕਈ ਨੌਜਵਾਨ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ
Ad Position 24