ਅਬੋਹਰ, 9 ਮਾਰਚ (ਤੇਜਿੰਦਰ ਸਿੰਘ ਖ਼ਾਲਸਾ) ਭਾਰਤ ਦੀ ਕਿ੍ਕੇਟ ਟੀਮ ਵਲੋਂ ਟੀ-20 ਵਰਲਡ ਕੱਪ ਲਗਾਤਾਰ ਦੂਜੇ ਸਾਲ ਜਿੱਤਣ ਦੀ ਖ਼ੁਸ਼ੀ ਵਿਚ ਜਿੱਥੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਜਸ਼ਨ ਮਨਾਏ ਜਾ ਰਹੇ ਹਨ, ਉੱਥੇ ਹੀ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਦੇਰ ਰਾਤ ਮੈਚ ਖ਼ਤਮ ਹੋਣ ਉਪਰੰਤ ਸ਼ਹਿਰਵਾਸੀ ਸੜਕਾਂ 'ਤੇ ਨਿਕਲ ਆਏ ਅਤੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ | ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ਦੇਸ਼ ਦੇ ਤਿਰੰਗੇ ਲਹਿਰਾ ਗਏ ਇਕ-ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ | ਇਸ ਦੌਰਾਨ ਸ਼ਹਿਰ ਵਾਸੀਆਂ ਨੇ ਇਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾਇਆ | ਇਸ ਦੌਰਾਨ ਗੀਤ ਸੰਗੀਤ ਅਤੇ ਢੋਲ 'ਤੇ ਨੱਚ ਕੇ ਇਲਾਕਾ ਵਾਸੀਆਂ ਨੇ ਖ਼ੁਸ਼ੀ ਮਨਾਈ | ਇਸ ਦੌਰਾਨ ਆਤਿਸ਼ਬਾਜ਼ੀ ਅਤੇ ਪਟਾਕੇ ਵੀ ਖ਼ੂਬ ਚਲਾਏ ਗਏ | ਇਸ ਮੌਕੇ ਰਾਜੂ ਚਰਾਇਆ, ਅੰਕੁਰ ਗਰਗ, ਪ੍ਰਵੀਨ ਚਾਵਲਾ, ਪਰਵਿੰਦਰ ਪਾਲ ਸਿੰਘ ਰਾਜਾ, ਤਰਨਪ੍ਰੀਤ ਸਿੰਘ, ਐਡਵੋਕੇਟ ਦੇਸ ਰਾਜ ਕੰਬੋਜ, ਐਡਵੋਕੇਟ ਅਮਿੱਤ ਅਸੀਜਾ ਬਾਵਾ, ਡਾ.ਵਿਸ਼ਾਲ ਤਨੇਜਾ, ਧਰਮਿੰਦਰ ਕੁਮਾਰ, ਜਤਿਨ ਧਵਨ, ਅਤੁੱਲ ਅਹੂਜਾ, ਸੋਨੂੰ ਕਟਾਰੀਆ, ਅਨੀਸ਼ ਨਰੂਲਾ, ਗੌਰਵ ਧਮੀਜਾ, ਲਲਿਤ ਸੋਨੀ, ਨਵੀਨ ਧਵਨ, ਸਨਿਲ ਮਿਲਹੋਤਰਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ | ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਇੰਨੀ ਭਾਰੀ ਗਿਣਤੀ ਵਿਚ ਸ਼ਹਿਰਵਾਸੀ ਇਕੱਠੇ ਹੋਏ ਕਿ ਦੇਰ ਰਾਤ ਵੀ ਚੌਂਕ 'ਤੇ ਟਰੈਫ਼ਿਕ ਜਾਮ ਲੱਗ ਗਿਆ |