ਜਲਾਲਾਬਾਦ,11ਮਾਰਚ(ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜਲਾਲਾਬਾਦ ਦੀ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਹੋਈ¢ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ¢ ਅੱਜ ਦੀ ਮੀਟਿੰਗ ਵਿਚ 14 ਮਾਰਚ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੀ ਹੋ ਰਹੀ ਕਿਸਾਨ ਮਹਾਂ ਪੰਚਾਇਤ , ਜਿਸ ਵਿਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ, ਦੀਆਂ ਤਿਆਰੀਆਂ ਦੀ ਵਿਚਾਰ ਚਰਚਾ ਕੀਤੀ ਗਈ¢ 14 ਮਾਰਚ ਦੀ ਮਹਾਂ ਪੰਚਾਇਤ ਨੂੰ ਸਫਲ ਕਰਨ ਲਈ ਅੱਜ ਵੱਡੀ ਗਿਣਤੀ ਵਿਚ ਕਿਸਾਨ, ਕਿਸਾਨ ਆਗੂ ਤੇ ਇਕਾਈਆਂ ਦੇ ਅਹੁਦੇਦਾਰ ਹਾਜ਼ਰ ਸਨ¢ ਮੀਟਿੰਗ ਵਿਚ ਪਿੰਡ ਮੁਤਾਬਿਕ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ¢ ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਨੇ ਦੱਸਿਆ ਕਿ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਵਿਚ ਜਥੇਬੰਦੀ ਵਲ਼ੋਂ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਵਿਚ ਵਿਕ ਰਹੇ ਨਕਲੀ ਦੁੱਧ, ਪਨੀਰ ਨੂੰ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ, ਬਿਜਲੀ ਸੋਧ ਬਿਲ 2025 ਦਾ ਵਿਰੋਧ, ਸੀਡ ਬਿੱਲ ਦਾ ਵਿਰੋਧ, ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮੁਆਫ਼ੀ ਆਦਿ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ¢ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ 'ਤੇ ਵਰ੍ਹਦੇ ਹੋਏ ਕਿਹਾ ਕਿ ਮੋਦੀ ਇਕ ਅਸਫਲ ਪ੍ਰਧਾਨ ਮੰਤਰੀ ਸਾਬਤ ਹੋਇਆ ਹੈ, ਜਿਸ ਨੇ ਅਮਰੀਕਾ ਤੋਂ ਡਰਦੇ ਹੋਏ, ਗੋਡੇ ਟੇਕ ਦਿੱਤੇ ਹਨ ਅਤੇ ਕਿਸਾਨਾਂ ਦੀ ਕਮਰ ਤੋੜਨ ਵਾਲਾ ਸਮਝੌਤਾ ਅਮਰੀਕਾ ਨਾਲ ਕਰ ਲਿਆ ਹੈ¢ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਨਾਲ ਕਿਸਾਨਾਂ ਦਾ ਦੁੱਧ, ਫ਼ਸਲਾਂ ਦਾ ਭਾਅ ਮੂੰਹ ਮੁੱਦੇ ਡਿਗ ਪੈਣਗੇ¢ ਉਨ੍ਹਾਂ ਕਿਹਾ ਕਿ ਜੇਕਰ ਇਹ ਸਮਝੌਤਾ ਰੱਦ ਨਾ ਹੋਇਆ ਤਾਂ ਦੇਸ਼ ਦਾ ਕਿਸਾਨ ਖ਼ਤਮ ਹੋ ਜਾਵੇਗਾ¢ ਇਸ ਮੌਕੇ ਉਪਿੰਦਰ ਸਿੰਘ ਉੱਜਲ ਧਵਨ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ , ਸੋਭਾ ਸਿੰਘ ਸਿੱਧੂ, ਹਰਿੰਦਰ ਸਿੰਘ ਜੀਵਾਂ ਅਰਾਈਾ, ਸ਼ਿੰਗਾਰ ਸਿੰਘ ਸਰਕਲ ਪ੍ਰਧਾਨ, ਅਮਰਜੀਤ ਸਿੰਘ ਸੰਧੂ ਦਰੋਗ਼ਾ, ਰਣਜੋਧ ਸਿੰਘ, ਡਾਕਟਰ ਗੁਰਮੀਤ ਸਿੰਘ, ਗੁਰਦੀਪ ਸਿੰਘ ਮੋਕਲ, ਬੇਅੰਤ ਸਿੰਘ ਮੋਕਲ, ਸੁਖਦੇਵ ਸਿੰਘ ਜੋਧਾ ਭੈਣੀ, ਅਮਰ ਸਿੰਘ ਟਰਿਆ, ਸੂਬਾ ਸਿੰਘ ਨੰਬਰਦਾਰ, ਨੱਥਾ ਸਿੰਘ ਘਾਂਗਾ, ਮੰਗਾ ਸਿੰਘ ਪ੍ਰਧਾਨ, ਅਸ਼ੋਕ ਦਹੂਜਾ ਸ਼ਹਿਰੀ ਪ੍ਰਧਾਨ , ਜਗਸੀਰ ਸਿੰਘ ਘਾਂਗਾ, ਬਲਦੇਵ ਸਿੰਘ ਬੂਰ ਵਾਲਾ, ਗੁਰਮੀਤ ਸਿੰਘ ਛੀਂਬਿਆ ਵਾਲਾ ਆਦਿ ਹਾਜ਼ਰ ਸਨ¢
14 ਮਾਰਚ ਦੀ ਜ਼ਿਲ੍ਹਾ ਪੱਧਰੀ ਰੈਲੀ ਨੂੰ ਲੈ ਕੇ ਭਾਕਿਯੂ ਕਾਦੀਆਂ ਬਲਾਕ ਜਲਾਲਾਬਾਦ ਦੀ ਮੀਟਿੰਗ
ਅਜੀਤ ਡੈਸਕ
12-03-2026