19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰੋਡਵੇਜ਼ ਦੇ ਕੰਡਕਟਰ ਦੀ ਕੁੱਟਮਾਰ ਕਰਨ, ਬੈਗ ਖੋਹਣ ਦੇ ਦੋਸ਼ ਵਿਚ 7 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 12-03-2026
ਜਲਾਲਾਬਾਦ, 11 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਵਲੋਂ ਪੰਜਾਬ ਰੋਡਵੇਜ਼ ਦੀ ਬੱਸ ਦੀ ਭੰਨਤੋੜ ਕਰਨ, ਕੰਡਕਟਰ ਦੀ ਕੁੱਟਮਾਰ ਕਰਕੇ ਨਗਦੀ ਖੋਹਣ ਵਾਲੇ 7 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਐੱਚ.ਸੀ. ਮਿਲਖ ਰਾਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਕੰਡਕਟਰ ਪੁੱਤਰ ਲੇਖ ਰਾਜ ਵਾਸੀ ਚੱਕ ਖੁੰਡ ਵਾਲਾ ਵਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਪੰਜਾਬ ਰੋਡਵੇਜ਼ ਵਿਚ ਕੰਡਕਟਰ ਦੀ ਨੌਕਰੀ ਕਰਦਾ ਹੈ, ਜੋ ਮਿਤੀ 10-03-2026 ਨੂੰ ਸ਼ਾਮ ਕਰੀਬ 7.30 ਵਜੇ ਬੱਸ ਤੇ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਆ ਰਿਹਾ ਸੀ ਅਤੇ ਐਫ.ਐਫ. ਰੋਡ 'ਤੇ ਸੈਕਰਡ ਹਾਰਟ ਸਕੂਲ ਜਲਾਲਾਬਾਦ ਦੇ ਕੋਲ ਪੁੱਜਾ ਤਾਂ ਪਰਮਿੰਦਰ ਕੁਮਾਰ ਉਰਫ਼ ਪਾਰਸ ਸਮੇਤ 5-6 ਅਣਪਛਾਤੇ ਵਿਅਕਤੀ ਨੇ ਬੱਸ ਅੱਗੇ ਕਾਰ ਲਗਾ ਦਿੱਤੀ, ਬੱਸ ਰੋਕ ਕੇ ਉਸ ਦੀ ਕੁੱਟਮਾਰ ਕੀਤੀ, ਬੱਸ ਦੀ ਭੰਨਤੋੜ ਕੀਤੀ ਅਤੇ ਉਸ ਦਾ ਬੈਗ, ਜਿਸ ਵਿਚ 13-14 ਹਜ਼ਾਰ ਰੁਪਏ, ਟਿਕਟ ਬਕਸਾਂ, ਟਿਕਟ ਮਸ਼ੀਨ ਸੀ, ਖੋਹ ਕੇ ਲੈ ਗਏ ਹਨ, ਜਿਸ ਤੇ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਪਰਮਿੰਦਰ ਸਿੰਘ ਉਰਫ਼ ਪਾਰਸ ਅਤੇ 5-6 ਵਿਅਕਤੀਆਂ ਦੇ ਵਿਰੁੱਧ ਧਾਰਾ 304(2), 115(2), 132,221,324(4) ਬੀ.ਐਨ.ਐੱਸ. ਅਧੀਨ ਮੁਕੱਦਮਾ ਨੰਬਰ 26 ਅਮੀਰ ਖ਼ਾਸ ਥਾਣੇ ਵਿਚ ਦਰਜ ਕੀਤਾ ਗਿਆ ਹੈ | .
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਵਾਂ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ <br/> ਅਗਲੀ ਖ਼ਬਰ ਪਾਣੀ ਦੀ ਡਿੱਗੀ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
Ad Position 24