ਮੰਡੀ ਅਰਨੀਵਾਲਾ, 28 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਕੰਧਵਾਲਾ ਹਾਜ਼ਰ ਖਾ ਦੇ 16 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਘਰ ਤੋਂ ਬਾਹਰ ਖੇਡ ਰਿਹਾ ਸੀ | ਰੋਹਿਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਹਿਤ, ਜਿਸ ਦੀ ਉਮਰ 16 ਸਾਲ ਹੈ ਅਤੇ ਦਸਵੀਂ ਜਮਾਤ ਪੜ੍ਹ ਰਿਹਾ ਹੈ | ਉਸ ਦੇ ਦੋ ਪੇਪਰ ਅਜੇ ਹੋਣੇ ਬਾਕੀ ਸਨ | ਉਹ ਘਰ ਤੋਂ ਬਾਹਰ ਖੇਡਦੇ ਹੋਏ ਡਿਗ ਗਿਆ | ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਚੁੱਕਿਆ ਅਤੇ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਕਿਹਾ ਜਾ ਰਿਹਾ ਕਿ ਉਸ ਨੂੰ ਸਾਈਲੇਂਟ ਅਟੈਕ ਹੋਇਆ ਹੈ | ਰੋਹਿਤ ਮਾਪਿਆਂ ਦਾ ਇਕਲੌਤਾ ਬੇਟਾ ਸੀ | ਉਸ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ | ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਰੋਹਿਤ ਹਰ ਰੋਜ਼ ਗੁਰਦੁਆਰਾ ਸਾਹਿਬ ਵਿਚ ਜਾਂਦਾ ਸੀ ਅਤੇ ਉੱਥੇ ਸੇਵਾ ਕਰਦਾ ਸੀ | ਪਿੰਡ ਦੇ ਧਾਰਮਿਕ ਪ੍ਰੋਗਰਾਮਾਂ ਵਿਚ ਵੀ ਉਹ ਸ਼ਾਮਿਲ ਹੋ ਕੇ ਸੇਵਾ ਕਰਨ ਵਿਚ ਰੁਚੀ ਰੱਖਦਾ ਸੀ |