ਅਬੋਹਰ, 28 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੀਆਂ ਹੋਈਆਂ ਚੋਣਾਂ ਦੇ ਤਹਿਤ ਚੰਡੀਗੜ੍ਹ ਵਿਖੇ ਲਗਾਤਾਰ ਗਿਣਤੀ ਦਾ ਦੌਰ ਚੱਲ ਰਿਹਾ ਹੈ | ਜਿਸ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਵੋਟਾਂ ਦੀ ਗਿਣਤੀ ਦੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਕੀਲ ਵੋਟਰਾਂ ਨੇ ਵੱਖ-ਵੱਖ ਉਮੀਦਵਾਰਾਂ ਨੂੰ ਪਹਿਲੀ ਪਸੰਦ ਦੇ ਤੌਰ 'ਤੇ ਵੋਟਾਂ ਪਾਈਆਂ ਹਨ | ਪਹਿਲੀ ਪਸੰਦ ਦੇ ਤੌਰ 'ਤੇ ਇਕ ਉਮੀਦਵਾਰ ਹੀ 200 ਵੋਟਾਂ ਦਾ ਅੰਕੜਾ ਪਾਰ ਕਰ ਸਕਿਆ ਹੈ ਜਦ ਕਿ 3 ਉਮੀਦਵਾਰ 100 ਵੋਟਾਂ ਦੇ ਆਂਕੜੇ ਨੂੰ ਪਾਰ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਸੁਵੀਰ ਸਿੱਧੂ ਨੇ ਜ਼ਿਲ੍ਹਾ ਫ਼ਾਜ਼ਿਲਕਾ ਵਿਚੋਂ ਪਹਿਲੀ ਪਸੰਦ ਦੇ ਤੌਰ 'ਤੇ 214 ਵੋਟਾਂ ਹਾਸਲ ਕਰਕੇ ਪਹਿਲੇ ਨੰਬਰ 'ਤੇ ਰਹੇ ਹਨ ਜਦ ਕਿ ਹਰੀਸ਼ ਰਾਏ ਢਾਂਡਾ 119 ਵੋਟਾਂ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਵਿਚੋਂ ਦੂਜੇ ਨੰਬਰ 'ਤੇ, ਦਿਗਵਿਜੈ ਨਾਗਪਾਲ 111 ਵੋਟਾਂ ਨਾਲ ਤੀਜੇ ਨੰਬਰ 'ਤੇ ਅਤੇ ਦਿਆਲ ਪ੍ਰਤਾਪ ਸਿੰਘ ਰੰਧਾਵਾ 102 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ ਹਨ | ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਮੁਲਤਾਨੀ ਨੇ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਪਹਿਲੀ ਪਸੰਦ ਦੇ ਤੌਰ 'ਤੇ 86 ਵੋਟਾਂ, ਅਮਰਜੀਤ ਕੌਰ ਖੁਰਾਨਾ ਨੇ 55 ਵੋਟਾਂ, ਪਰਮਜੀਤ ਸਿੰਘ ਜੰਮੂ ਨੇ 50 ਵੋਟਾਂ, ਗੁਰਤੇਜ ਸਿੰਘ ਗਰੇਵਾਲ ਨੇ 47 ਵੋਟਾਂ, ਰਮੇਸ਼ ਕੁਮਾਰ ਗਰੋਵਰ ਨੇ 35 ਵੋਟਾਂ, ਕਰਨਜੀਤ ਸਿੰਘ ਨੇ 33 ਵੋਟਾਂ, ਅਮਿੱਤ ਰਾਣਾ ਨੇ 29 ਵੋਟਾਂ, ਸ਼ੌਕੀਨ ਵਰਮਾ ਨੇ 26 ਵੋਟਾਂ, ਪਰਦੂਮਨ ਗਰਗ ਅਤੇ ਪੁਨੀਤ ਪਾਲ ਸਿੰਘ ਨੇ ਸਾਂਝੇ ਤੌਰ 'ਤੇ 25-25 ਵੋਟਾਂ, ਸਿਮਰਨਦੀਪ ਸਿੰਘ ਸੰਧੂ ਨੇ 20 ਵੋਟਾਂ, ਨੀਰਜ ਸਿਰੋਣ ਨੇ 18 ਵੋਟਾਂ, ਚੇਤਨ ਵਰਮਾ ਨੇ 12 ਵੋਟਾਂ, ਹਰਗੋਬਿੰਦ ਸਿੰਘ ਬੱਗਾ ਨੇ 11 ਵੋਟਾਂ ਅਤੇ ਲਖਵਿੰਦਰਜੀਤ ਸਿੰਘ ਭਾਈਕਾ ਨੇ 10 ਵੋਟਾਂ ਜ਼ਿਲ੍ਹਾ ਫ਼ਾਜ਼ਿਲਕਾ ਵਿਚੋਂ ਪਹਿਲੀ ਪਸੰਦ ਦੇ ਤੌਰ 'ਤੇ ਹਾਸਲ ਕੀਤੀਆਂ ਹਨ ਜਦ ਕਿ ਪੰਜਾਬ ਅਤੇ ਹਰਿਆਣਾ ਦੇ ਬਾਕੀ ਜ਼ਿਲਿ੍ਹਆਂ ਵਿਚ ਹਾਲੇ ਤੱਕ ਗਿਣਤੀ ਦਾ ਦੌਰ ਜਾਰੀ ਹੈ | ਇਸ ਤੋਂ ਬਾਅਦ ਦੂਜੀ, ਤੀਜੀ ਅਤੇ ਹੋਰ ਅਗਲੀ ਪਸੰਦ ਦੇ ਤੌਰ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ | ਜਿਸ ਉਪਰੰਤ ਹੀ ਫਾਈਨਲ ਨਤੀਜਾ ਐਲਾਨਿਆ ਜਾਵੇਗਾ | ਬਾਰ ਕੌਂਸਲ ਉਮੀਦਵਾਰਾਂ ਦਾ ਫਾਈਨਲ ਨਤੀਜਾ ਆਉਣ ਵਿਚ ਹਾਲੇ ਕਰੀਬ 10 ਤੋਂ 15 ਦਿਨ ਦਾ ਹੋਰ ਸਮਾਂ ਲੱਗ ਸਕਦਾ ਹੈ | ਇਸ ਤੋਂ ਇਲਾਵਾ ਪਟਿਆਲਾ ਵਿਖੇ ਬਾਰ ਕੌਂਸਲ ਚੋਣਾਂ 28 ਮਾਰਚ ਨੂੰ ਦੁਬਾਰਾ ਪਾਈਆਂ ਜਾ ਰਹੀਆਂ ਹਨ |