06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਾਰਿਸ਼ ਨਾਲ ਗ਼ਰੀਬ ਪਰਿਵਾਰ ਦਾ ਮਕਾਨ ਹੋਇਆ ਢਹਿ-ਢੇਰੀ

Ad Position 21
No active advertisement
ਅਜੀਤ ਡੈਸਕ 09-04-2026
ਮੰਡੀ ਰੋੜਾਂਵਾਲੀ, 8 ਅਪ੍ਰੈਲ (ਮਨਜੀਤ ਸਿੰਘ ਬਰਾੜ)-ਬੀਤੀ ਰਾਤ ਆਈ ਤੇਜ਼ ਬਾਰਸ਼ ਕਾਰਨ ਸਥਾਨਕ ਮੰਡੀ ਰੋੜਾਂਵਾਲੀ ਦੇ ਰੇਲਵੇ ਸਟੇਸ਼ਨ ਰੋਡ 'ਤੇ ਇਕ ਗ਼ਰੀਬ ਪਰਿਵਾਰ ਦਾ ਮਕਾਨ ਡਿਗ ਗਿਆ, ਜਿਸ ਨਾਲ ਗ਼ਰੀਬ ਪਰਿਵਾਰ ਦਾ ਭਾਰੀ ਨੁਕਸਾਨ ਹੋ ਗਿਆ ਹੈ | ਜਾਣਕਾਰੀ ਦਿੰਦਿਆਂ ਪਾਲ ਰਾਮ ਪੁੱਤਰ ਕਪੂਰਾ ਰਾਮ ਨੇ ਦੱਸਿਆ ਕਿ ਬੀਤੀ ਰਾਤ ਆਈ ਤੇਜ਼ ਬਾਰਸ਼ ਕਾਰਨ ਕਰੀਬ ਦੋ ਵਜੇ ਉਸ ਦਾ ਅਤੇ ਉਸ ਦੇ ਭਰਾ ਸਵਰਗੀ ਲਸ਼ਮਣ ਰਾਮ ਦਾ ਘਰ ਜੋ ਸਾਂਝਾ ਸੀ ਢਹਿ ਢੇਰੀ ਹੋ ਗਿਆ ਹੈ | ਪੀੜਤ ਨੇ ਦੱਸਿਆ ਕਿ ਉਹ ਬਾਹਰ ਕੰਮ ਕਰਨ ਲਈ ਗਿਆ ਹੋਇਆ ਸੀ, ਪਿੱਛੋਂ ਘਰ ਡਿੱਗਣ ਕਾਰਨ ਉਸ ਦੇ ਪਰਿਵਾਰ ਨੂੰ ਬੜੀ ਮੁਸ਼ਕਿਲ ਨਾਲ ਆਂਢ ਗੁਆਂਢ ਦੇ ਲੋਕਾਂ ਵਲੋਂ ਬਾਹਰ ਕੱਢਿਆ ਗਿਆ ਹੈ | ਉਸ ਨੇ ਦੱਸਿਆ ਕਿ ਜਾਨੀ ਨੁਕਸਾਨ ਹੋਣੋਂ ਭਾਵੇਂ ਬਚ ਗਿਆ ਹੈ, ਪਰ ਘਰ ਦਾ ਪੂਰਾ ਸਮਾਨ ਟੁੱਟ ਜਾਣ ਕਾਰਨ ਉਸ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋ ਗਿਆ ਹੈ, ਘਰ ਵਿਚ ਕੁੱਝ ਵੀ ਨਹੀਂ ਬਚ ਸਕਿਆ | ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੰਡੀ ਵਿਚ ਕਣਕ ਲਿਆਉਣ ਵਾਲੇ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਕੋਰਟ ਕੰਪਲੈਕਸ ਬਾਹਰੋਂ ਇਕ ਨੌਜਵਾਨ ਨੂੰ ਜਬਰੀ ਉਠਾਉਣ ਦੀ ਪੁਲਿਸ ਵੱਲੋਂ ਨਾਕਾਮ ਕੋਸ਼ਿਸ਼
Ad Position 24