29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕਿਸਾਨੀ ਮੁੱਦਿਆਂ ਤੇ ਭਾਕਿਯੂ ਲੱਖੋਵਾਲ ਦੀ ਮੋਗਾ ਰੈਲੀ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 10-04-2026
ਜ਼ੀਰਾ, 9 ਅਪ੍ਰੈਲ (ਰਜਨੀਸ਼ ਕਥੂਰੀਆ)-ਕਿਸਾਨੀ ਮੁੱਦਿਆਂ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅੱਜ ਮਿਤੀ 10 ਅਪ੍ਰੈਲ 2026 ਨੂੰ ਮੋਗਾ-ਫਿਰੋਜਪੁਰ ਰੋਡ 'ਤੇ ਸਥਿਤ ਵਿੰਡਸਰ ਪੈਲਸ ਵਿਖੇ ਹੋਣ ਜਾ ਰਹੀ ਰੈਲੀ ਵਿਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਚਮਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਮੀਟਿੰਗ ਦੌਰਾਨ ਕਿਸਾਨ ਆਗੂਆਂ ਕਿਰਨਪਾਲ ਸਿੰਘ ਸੋਢੀਵਾਲਾ ਅਤੇ ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ ਤੋਂ ਇਲਾਵਾ ਸੁਖਮੰਦਰ ਸਿੰਘ ਸ਼ੂਸ਼ਕ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਜਾਣਕਾਰੀ ਦਿੱਤੀ ਕਿ ਇਸ ਰੈਲੀ ਵਿਚ ਆਪਣੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੋਂ ਇਲਾਵਾ ਰਾਸ਼ਟਰੀ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਕਿਸਾਨਾਂ ਦੇ ਭਖਦੇ ਮੁੱਦਿਆਂ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਇਸ ਰੈਲੀ ਵਿਚ ਸਵੇਰੇ 10 ਵਜੇ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ | ਇਸ ਮੀਟਿੰਗ ਵਿਚ ਕਿਰਨਪਾਲ ਸਿੰਘ ਸੋਢੀਵਾਲਾ ਅਤੇ ਹਰਦਿਆਲ ਸਿੰਘ ਅਲੀਪੁਰ ਸੂਬਾ ਮੀਤ ਪ੍ਰਧਾਨ, ਸੁਖਮੰਦਰ ਸਿੰਘ ਸ਼ੂਸ਼ਕ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਬਲਵਿੰਦਰ ਸਿੰਘ ਪੈੱ੍ਰਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਨੰਦ ਸਿੰਘ ਜਨਰਲ ਸਕੱਤਰ ਜ਼ਿਲਾ ਫ਼ਿਰੋਜ਼ਪੁਰ, ਜਲੌਰ ਸਿੰਘ ਵਿਤ ਸਕੱਤਰ ਫ਼ਿਰੋਜ਼ਪੁਰ, ਬਲਵਿੰਦਰ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਡਾ.ਸਰਵਨ ਸਿੰਘ ਬਲਾਕ ਪ੍ਰਧਾਨ, ਜਗਤਾਰ ਸਿੰਘ ਜਨਰਲ ਸਕੱਤਰ ਬਲਾਕ ਜ਼ੀਰਾ, ਤੇਜ਼ ਸਿੰਘ ਜਨਰਲ ਸਕੱਤਰ ਬਲਾਕ ਜ਼ੀਰਾ, ਗੁਰਵਿੰਦਰ ਸਿੰਘ ਜਨਰਲ ਸਕੱਤਰ ਬਲਾਕ ਮੱਖੂ, ਤੀਰਥ ਸਿੰਘ ਮੁੱਖ ਸਕੱਤਰ ਬਲਾਕ ਜ਼ੀਰਾ, ਸੁਰਿੰਦਰ ਸਿੰਘ ਮੀਤ ਪ੍ਰਧਾਨ ਮੱਲਾਂਵਾਲਾ, ਜਗਜੀਤ ਸਿੰਘ ਜ਼ੀਰਾ, ਗੁਰਪ੍ਰਤਾਪ ਸਿੰਘ ਅਲੀਪੁਰ ਅਤੇ ਨਸੀਬ ਸਿੰਘ ਜ਼ੀਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਮੁੱਦਿਆਂ ਤੇ ਭਾਕਿਯੂ ਲੱਖੋਵਾਲ ਦੀ ਮੋਗਾ ਰੈਲੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਸ਼ਹਿਰ 'ਚ ਵੱਡੇ-ਵੱਡੇ ਖੱਡਿਆਂ ਕਾਰਨ ਹਰ ਰੋਜ਼ ਵਾਪਰਦੇ ਹਾਦਸੇ, ਪ੍ਰਸ਼ਾਸਨ ਖ਼ਾਮੋਸ਼
Ad Position 24