05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਪ੍ਰੀਖਿਆ ਕੇਂਦਰਾਂ ਲਈ ਸੁਰੱਖਿਆ ਅਤੇ ਪ੍ਰਬੰਧਕੀ ਹਦਾਇਤਾਂ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਫ਼ਾਜ਼ਿਲਕਾ ,10 ਅਪ੍ਰੈਲ (ਦਵਿੰਦਰ ਪਾਲ ਸਿੰਘ)-ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆ ਕੇਂਦਰਾਂ 'ਤੇ ਸੁਰੱਖਿਆ, ਭੀੜ ਪ੍ਰਬੰਧਨ ਅਤੇ ਨਿਯਮਾਂ ਦੀ ਪਾਲਨਾ ਲਈ ਵਿਸਥਾਰਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਸੁਰੱਖਿਆ ਪ੍ਰਬੰਧ ਲਈ 2 ਮਈ 2026 ਤੋਂ 3 ਮਈ 2026 ਤੱਕ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਯੋਗ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਮੀਦਵਾਰਾਂ ਦੀ ਸੁਰੱਖਿਆ ਅਤੇ ਭੀੜ ਦਾ ਸੁਚੱਜਾ ਪ੍ਰਬੰਧ ਹੋ ਸਕੇ | ਪੁਲਿਸ ਵੱਲੋਂ ਕੇਂਦਰਾਂ ਦੀ ਪਹਿਲਾਂ ਜਾਂਚ ਵੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ ਲਈ ਪ੍ਰਸ਼ਨ ਪੱਤਰਾਂ ਦੇ ਟਰੰਕ ਇਕੱਠੇ ਕਰਨ ਅਤੇ ਵਾਪਸ ਭੇਜਣ ਸਮੇਂ ਕੇਂਦਰ ਸੁਪਰਡੈਂਟਾਂ ਨਾਲ ਪੁਲਿਸ ਐਸਕਾਰਟ ਮੁਹੱਈਆ ਕਰਵਾਈ ਜਾਵੇਗੀ | ਮਾਨੀਟਰਿੰਗ ਪ੍ਰਬੰਧ ਲਈ ਡੀ.ਐਲ.ਸੀ.ਸੀ.ਮੈਂਬਰ ਪ੍ਰੀਖਿਆ ਦੌਰਾਨ ਕੇਂਦਰਾਂ ਦਾ ਦੌਰਾ ਕਰਨਗੇ, ਪਰ ਕਿਸੇ ਵੀ ਵਿਅਕਤੀ ਨੂੰ ਪ੍ਰੀਖਿਆ ਕਮਰਿਆਂ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ | ਪ੍ਰਵੇਸ਼ 'ਤੇ ਪਾਬੰਦੀ ਲਈ ਜਿਨ੍ਹਾਂ ਵਿਅਕਤੀਆਂ ਦਾ ਪ੍ਰੀਖਿਆ ਪ੍ਰਕਿਰਿਆ ਨਾਲ ਸਿੱਧਾ ਸੰਬੰਧ ਨਹੀਂ ਹੈ, ਉਨ੍ਹਾਂ ਦਾ ਕੇਂਦਰਾਂ ਵਿਚ ਦਾਖਲਾ ਸਖ਼ਤੀ ਨਾਲ ਮਨਾਹੀ ਰਹੇਗਾ | ਟਰੈਫ਼ਿਕ ਪ੍ਰਬੰਧਨ ਲਈ ਪੁਲਿਸ ਵਲੋਂ ਕੇਂਦਰਾਂ ਦੇ ਬਾਹਰ ਟਰੈਫ਼ਿਕ ਨਿਯਮਾਂ ਦੀ ਪਾਲਨਾ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਮੀਦਵਾਰਾਂ ਦੀ ਆਵਾਜਾਈ ਸੁਗਮ ਰਹੇ ਅਤੇ ਭੀੜ ਤੋਂ ਬਚਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਮੀਡੀਆ 'ਤੇ ਪਾਬੰਦੀ ਲਈ ਪ੍ਰੀਖਿਆ ਕੇਂਦਰਾਂ ਵਿਚ ਮੀਡੀਆ ਜਾਂ ਪ੍ਰੈੱਸ ਕਰਮਚਾਰੀਆਂ ਦੇ ਦਾਖ਼ਲੇ 'ਤੇ ਪਾਬੰਦੀ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਇੰਟਰਵਿਊ ਜਾਂ ਬਿਆਨ ਨਹੀਂ ਦਿੱਤੇ ਜਾਣਗੇ | ਭੀੜ ਨਿਯੰਤਰਨ ਲਈ 2 ਅਤੇ 3 ਮਈ 2026 ਨੂੰ ਪੁਲਿਸ ਵਲੋਂ ਕਾਨੂੰਨ-ਵਿਵਸਥਾ ਬਣਾਈ ਰੱਖਣ, ਉਮੀਦਵਾਰਾਂ ਦੀ ਸੁਚੱਜੀ ਐਂਟਰੀ ਅਤੇ ਬਿਨਾਂ ਅਧਿਕਾਰ ਦਾਖ਼ਲੇ ਨੂੰ ਰੋਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ | ਸੁਰੱਖਿਆ ਅਤੇ ਵੈਰੀਫਿਕੇਸ਼ਨ ਲਈ ਉਮੀਦਵਾਰਾਂ ਦੀ ਫਿ੍ਸਕਿੰਗ, ਰਜਿਸਟਰੇਸ਼ਨ ਅਤੇ ਬਾਇਓ ਮੈਟਿ੍ਕ ਜਾਂਚ ਐਨ.ਟੀ.ਏ ਵਲੋਂ ਅਧਿਕਿ੍ਤ ਏਜੰਸੀਆਂ ਰਾਹੀਂ ਕਰਵਾਈ ਜਾਵੇਗੀ | ਕੇਂਦਰਾਂ ਵਿਚ ਮੋਬਾਈਲ ਜੈਮਰ ਵੀ ਲਗਾਏ ਜਾਣਗੇ | ਐਨ.ਟੀ.ਏ.ਵਲੋਂ ਸਾਰੇ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਨਿਯਮਾਂ ਦੀ ਕੜੀ ਪਾਲਨਾ ਯਕੀਨੀ ਬਣਾਈ ਜਾਵੇ ਤਾਂ ਜੋ ਪ੍ਰੀਖਿਆ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਸੰਪੰਨ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਲੋਂ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ 'ਤੇ ਕਰਵਾਇਆ ਭਾਸ਼ਨ
Ad Position 24