05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕ ਦਿਵਸ ’ਤੇ 2006 ਬੈਚ ਦੇ ਵਿਦਿਆਰਥੀਆਂ ਵਲੋਂ ਰੀ-ਯੂਨੀਅਨ

ਫ਼ਾਜ਼ਿਲਕਾ, 5 ਸਤੰਬਰ (ਅਮਰਜੀਤ ਸ਼ਰਮਾ)-ਅਧਿਆਪਕ ਦਿਵਸ ਦੇ ਸ਼ੁੱਭ ਅਵਸਰ ’ਤੇ ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਸਾਲ 2006 ਬੈਚ ਦੇ 10ਵੀਂ ਪਾਸ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਰੀ-ਯੂਨੀਅਨ ਕੀਤੀ ਗਈ ਜਿਸ ਦੌਰਾਨ 2006 ਬੈਚ ਦੇ ਪੁਰਾਣੇ ਵਿਦਿਆਰਥੀ ਲੰਮੇ ਸਮੇਂ ਬਾਅਦ ਇਕੱਠੇ ਹੋਏ ਅਤੇ ਸਕੂਲ ਦੇ ਦਿਨਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਲਵਿਸ਼ ਚੁਚਰਾ, ਵਿਆਪਕ ਨਾਰੰਗ ਤੇ ਰਿਤਿਸ਼ ਕੁੱਕੜ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸਕੂਲ ਦੀਆਂ ਯਾਦਾਂ ਨੂੰ ਸਾਂਝਾ ਕਰਨਾ ਤੇ ਅਧਿਆਪਕਾਂ ਵੱਲੋਂ ਦਿੱਤੀ ਸਿੱਖਿਆ ਤੇ ਮਾਰਗਦਰਸ਼ਨ ਪ੍ਰਤੀ ਸਮਰਪਣ ਅਤੇ ਸਤਿਕਾਰ ਪ੍ਰਗਟਾਉਣਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਫ਼ਾਜ਼ਿਲਕਾ, 5 ਸਤੰਬਰ (ਅਮਰਜੀਤ ਸ਼ਰਮਾ)-ਅਧਿਆਪਕ ਦਿਵਸ ਦੇ ਸ਼ੁੱਭ ਅਵਸਰ ’ਤੇ ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਸਾਲ 2006 ਬੈਚ ਦੇ 10ਵੀਂ ਪਾਸ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਰੀ-ਯੂਨੀਅਨ ਕੀਤੀ ਗਈ ਜਿਸ ਦੌਰਾਨ 2006 ਬੈਚ ਦੇ ਪੁਰਾਣੇ ਵਿਦਿਆਰਥੀ ਲੰਮੇ ਸਮੇਂ ਬਾਅਦ ਇਕੱਠੇ ਹੋਏ ਅਤੇ ਸਕੂਲ ਦੇ ਦਿਨਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਲਵਿਸ਼ ਚੁਚਰਾ, ਵਿਆਪਕ ਨਾਰੰਗ ਤੇ ਰਿਤਿਸ਼ ਕੁੱਕੜ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸਕੂਲ ਦੀਆਂ ਯਾਦਾਂ ਨੂੰ ਸਾਂਝਾ ਕਰਨਾ ਤੇ ਅਧਿਆਪਕਾਂ ਵੱਲੋਂ ਦਿੱਤੀ ਸਿੱਖਿਆ ਤੇ ਮਾਰਗਦਰਸ਼ਨ ਪ੍ਰਤੀ ਸਮਰਪਣ ਅਤੇ ਸਤਿਕਾਰ ਪ੍ਰਗਟਾਉਣਾ ਸੀ। ਉਨ੍ਹਾਂ ਕਿਹਾ ਕਿ ਸਾਲਾਂ ਬਾਅਦ ਪੁਰਾਣੇ ਸਾਥੀਆਂ ਦਾ ਇੱਕ ਥਾਂ ਇਕੱਠੇ ਹੋਣਾ ਬਚਪਨ ਦੇ ਦਿਨਾਂ ਨੂੰ ਦੁਬਾਰਾ ਜੀਣ ਵਾਂਗ ਹੈ। ਸਮਾਗਮ ਦੌਰਾਨ 2006 ਬੈਚ ਦੇ ਵਿਦਿਆਰਥੀਆਂ ਵਲੋਂ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਸਮੇਤ ਅਧਿਆਪਕਾ ਊਸ਼ਾ ਪੇੜੀਵਾਲ, ਕਮਲਜੀਤ ਕੌਰ, ਸੁਮਨ ਅਗਰਵਾਲ, ਸੁਨੀਤਾ ਧਵਨ, ਸੰਤੋਸ਼ ਮਦਾਨ, ਮਧੂ ਮਹਿਤਾ, ਜਸਵਿੰਦਰ ਕੌਰ, ਸੀਮਾ ਸ਼ਰਮਾ ਤੇ ਡੀ.ਪੀ.ਈ. ਕੁਲਦੀਪ ਭੰਡਾਰੀ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮਧੂ ਸ਼ਰਮਾ ਨੇ ਸਾਬਕਾ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਅੰਕੁਸ਼ ਅਨੇਜਾ, ਕੌਸ਼ਲ ਖੁਰਾਨਾ, ਅਰਜੁਨ ਧਵਨ, ਪ੍ਰਿੰਸ ਬਜਾਜ, ਅੰਕਿਤ ਗਰੋਵਰ, ਰਿਤੇਸ਼ ਗਰਗ, ਵਿਕਾਸ ਠਕਰਾਲ ਸਮੇਤ 2006 ਬੈਚ ਦੇ ਹੋਰ ਸਾਬਕਾ ਵਿਦਿਆਰਥੀ ਵੀ ਮੌਜੂਦ ਸਨ। ਸਮਾਗਮ ਦੇ ਅੰਤ ਵਿਚ ਸਾਰਿਆਂ ਨੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਲਦੇ ਰਹਿਣ ਅਤੇ ਸਕੂਲ ਨਾਲ ਆਪਣਾ ਜੁੜਾਅ ਬਣਾਏ ਰੱਖਣ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਦਰਸ਼ਨ ਵਧਵਾ ਜਨਮ ਅਸ਼ਟਮੀ ਸਮਾਗਮਾਂ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਰਾਜ ਆਸ਼ਰਮ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ
Ad Position 24