ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਅਬੋਹਰ, 5 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਵਿੱਦਿਆ ਭਾਰਤੀ ਪੰਜਾਬ ਦੇ ਮਹਾਂ ਮੰਤਰੀ ਸੰਦੀਪ ਧੂੜੀਆ ਵਲੋਂ ਪੁਰਾਣੀ ਫ਼ਾਜ਼ਿਲਕਾ ਰੋਡ ’ਤੇ ਇਤਿਹਾਸਕ ਜੌਹੜੀ ਮੰਦਰ ਦੇ ਸਾਹਮਣੇ ਸੰਚਾਲਿਤ ਭੋਜਰਾਜ ਪਿਆਰੀ ਦੇਵੀ ਫੂਲ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰੋਣ ਅਹੂਜਾ ਤੇ ਮੈਨੇਜਰ ਬਿਕਰਮ ਗਰਗ ਦੀ ਅਗਵਾਈ ਤੇ ਮੁੱਖ ਅਧਿਆਪਕਾ ਜੋਤੀ ਬਤਰਾ ਦੇ ਨਿਰਦੇਸ਼ਨ ਹੇਠ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਜਨਮ ਅਸ਼ਟਮੀ ਦੀ ਸ਼ਾਮ ’ਤੇ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਬੱਚਿਆਂ ਨੇ ਭਗਤੀ ਰਸ ਦੇ ਫੁੱਲਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਅਬੋਹਰ, 5 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਵਿੱਦਿਆ ਭਾਰਤੀ ਪੰਜਾਬ ਦੇ ਮਹਾਂ ਮੰਤਰੀ ਸੰਦੀਪ ਧੂੜੀਆ ਵਲੋਂ ਪੁਰਾਣੀ ਫ਼ਾਜ਼ਿਲਕਾ ਰੋਡ ’ਤੇ ਇਤਿਹਾਸਕ ਜੌਹੜੀ ਮੰਦਰ ਦੇ ਸਾਹਮਣੇ ਸੰਚਾਲਿਤ ਭੋਜਰਾਜ ਪਿਆਰੀ ਦੇਵੀ ਫੂਲ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰੋਣ ਅਹੂਜਾ ਤੇ ਮੈਨੇਜਰ ਬਿਕਰਮ ਗਰਗ ਦੀ ਅਗਵਾਈ ਤੇ ਮੁੱਖ ਅਧਿਆਪਕਾ ਜੋਤੀ ਬਤਰਾ ਦੇ ਨਿਰਦੇਸ਼ਨ ਹੇਠ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਜਨਮ ਅਸ਼ਟਮੀ ਦੀ ਸ਼ਾਮ ’ਤੇ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਬੱਚਿਆਂ ਨੇ ਭਗਤੀ ਰਸ ਦੇ ਫੁੱਲਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਵੇਕ ਮੁੰਜਾਲ ਤੇ ਨਿਤੇਸ਼ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸੰਸਥਾ ਦੀ ਮੁੱਖ ਅਧਿਆਪਕਾ ਜੋਤੀ ਬਤਰਾ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਵਲੋਂ ਦੀਪ ਜਗਾਉਣ ਉਪਰੰਤ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ’ਤੇ ਆਧਾਰਿਤ ਭਜਨ, ਗੀਤ ਤੇ ਨਾਚ ਸਮੇਤ ਬੇਹੱਦ ਆਕਰਸ਼ਕ ਤੇ ਮਨਮੋਹਕ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰੋਣ ਅਹੂਜਾ, ਮੈਨੇਜਰ ਬਿਕਰਮ ਗਰਗ ਆਦਿ ਹਾਜ਼ਰ ਸਨ।