12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਜ਼ਡਮ ਕਾਨਵੈਂਟ ਸਕੂਲ ਦੇ ਰਿਆਂਸ਼ ਨੇ ਜ਼ਿਲ੍ਹਾ ਪੱਧਰੀ ਚੈੱਸ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 17-04-2026
ਫ਼ਾਜ਼ਿਲਕਾ, 16 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਵਿਜ਼ਡਮ ਕਾਨਵੈਂਟ ਸਕੂਲ ਦੇ ਹੋਣਹਾਰ ਵਿਦਿਆਰਥੀ ਰਿਆਂਸ਼ ਨੇ ਖੇਡਾਂ ਦੇ ਖੇਤਰ ਵਿਚ ਸਕੂਲ ਦਾ ਨਾਂ ਰੌਸ਼ਨ ਕਰਦਿਆਂ ਫ਼ਾਜ਼ਿਲਕਾ ਵਿਖੇ ਹੋਈ ਅੰਡਰ-9 ਜ਼ਿਲ੍ਹਾ ਚੈੱਸ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ | ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਰਿਆਂਸ਼ ਦੀ ਚੋਣ ਹੁਣ ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਲਈ ਹੋ ਗਈ ਹੈ | ਸਕੂਲ ਦੇ ਚੈੱਸ ਕੋਚ ਨੇ ਰਿਆਂਸ਼ ਦੀ ਕਾਮਯਾਬੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਰਿਆਂਸ਼ ਨੇ ਬਹੁਤ ਮਿਹਨਤ ਅਤੇ ਇਕਾਗਰਤਾ ਨਾਲ ਇਹ ਮੁਕਾਬਲਾ ਖੇਡਿਆ | ਬੋਰਡ 'ਤੇ ਉਸ ਦੀਆਂ ਸਮਝਦਾਰ ਚਾਲਾਂ ਅਤੇ ਰਣਨੀਤੀ ਸਦਕਾ ਉਸ ਨੇ ਵਿਰੋਧੀਆਂ ਨੂੰ ਮਾਤ ਦੇ ਕੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ | ਵਿਦਿਆਰਥੀ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਕਵਿੰਦਰ ਨਾਥ ਦਹੂਜਾ ਅਤੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਸਿੰਘ ਵੈਰੜ ਨੇ ਰਿਆਂਸ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਰਿਆਂਸ਼ ਦੀ ਲਗਨ ਅਤੇ ਜਨੂਨ ਨੇ ਸਕੂਲ ਦਾ ਮਾਣ ਵਧਾਇਆ ਹੈ | ਪਿ੍ੰਸੀਪਲ ਮੈਡਮ ਨਿਮਰਤਾ ਸੰਧੂ ਨੇ ਵੀ ਆਪਣਾ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਰਿਆਂਸ਼ ਦੀ ਮਿਹਨਤ ਦੂਜੇ ਵਿਦਿਆਰਥੀਆਂ ਲਈ ਵੀ ਇੱਕ ਵੱਡੀ ਪੇ੍ਰਰਨਾ ਹੈ | ਵਿਜ਼ਡਮ ਕਾਨਵੈਂਟ ਸਕੂਲ ਦੀ ਸਮੁੱਚੀ ਟੀਮ ਅਤੇ ਸਟਾਫ਼ ਵੱਲੋਂ ਰਿਆਂਸ਼ ਨੂੰ ਰਾਜ ਪੱਧਰੀ ਮੁਕਾਬਲੇ ਵਿਚ ਜੇਤੂ ਰਹਿਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਰਿੰਕੂ ਕੰਬੋਜ ਟਾਹਲੀ ਵਾਲਾ ਬੋਦਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਅਕਾਲ ਅਕੈਡਮੀ ਖੂਈਆਂ ਸਰਵਰ ਦਾ ਦਸਵੀਂ ਦਾ ਨਤੀਜਾ ਰਿਹਾ ਸੌ ਫ਼ੀਸਦੀ
Ad Position 24