ਜਲਾਲਾਬਾਦ, 16 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਦਾ ਨਸ਼ਾ ਕਰਨ 'ਤੇ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਐਚ.ਸੀ.ਬਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਪੁਰਾਣਾ ਮੁਕਤਸਰ ਬੱਸ ਅੱਡਾ ਹਨੂਮਾਨ ਮੰਦਰ ਜਲਾਲਾਬਾਦ ਦੇ ਕੋਲ ਪੁੱਜੀ ਤਾਂ ਰੇਲਵੇ ਓਵਰ ਬਿ੍ਜ ਹੇਠਾਂ ਪਿੱਲਰ ਦੇ ਨਾਲ ਅਵਤਾਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬੱਲੂਆਣਾ ਅਤੇ ਜੱਜਵਿੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਛੋਟਾ ਟਿਵਾਣਾ ਜਲਾਲਾਬਾਦ ਨੂੰ ਹੈਰੋਇਨ ਦਾ ਨਸ਼ਾ ਕਰ ਰਹੇ ਸੀ | ਪੁਲਿਸ ਪਾਰਟੀ ਨੇ ਸਿਲਵਰ ਪੰਨੀ, 10 ਰੁਪਏ ਦਾ ਨੋਟ ਅਤੇ ਲਾਈਟਰ ਸਮੇਤ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 65 ਮਿਤੀ 15 ਅਪ੍ਰੈਲ 2026 ਨੂੰ ਧਾਰਾ 21/27/61/85 ਐਨ.ਡੀ.ਪੀ. ਐਸ. ਐਕਟ ਅਧੀਨ ਦਰਜ ਕੀਤਾ ਗਿਆ ਹੈ |