14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

'ਆਪ' ਸਰਕਾਰ ਵਲੋਂ ਬੇਅਦਬੀ ਦੇ ਦੋਖੀਆਂ ਲਈ ਬਣਾਏ ਸਖ਼ਤ ਕਾਨੂੰਨ ਦੀ ਕੀਤੀ ਸ਼ਲਾਘਾ

Ad Position 21
No active advertisement
ਅਜੀਤ ਡੈਸਕ 19-04-2026
ਮੁੱਦਕੀ,18 ਅਪ੍ਰੈਲ (ਭੁਪਿੰਦਰ ਸਿੰਘ) ਪੰਜਾਬ ਦੀ 'ਆਪ' ਸਰਕਾਰ ਵਲੋਂ ਸਾਰੇ ਧਰਮਾਂ ਦੀ ਮਾਣ ਮਰਿਆਦਾ ਅਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਅਤੇ ਦੋਖੀਆ ਲਈ ਬਣਾਏ ਸਖ਼ਤ ਕਾਨੂੰਨ ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਵਿਚ ਸੌਂਪ ਕਰਕੇ ਕਾਨੂੰਨ ਨੂੰ ਹੋਰ ਸਖ਼ਤ ਕਰਨ ਨਾਲ ਦੋਖੀਆ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਆਗੂ ਕੁਲਵੰਤ ਸਿੰਘ ਖੋਸਾ ਨੇ ਇੱਥੇ ਕੀਤਾ | ਕਟਾਰੀਆ ਅਤੇ ਖੋਸਾ ਨੇ ਕਿਹਾ ਕਿ ਇਸ ਕਾਨੂੰਨ ਦੇ ਸਖ਼ਤ ਹੋਣ ਨਾਲ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਹੁਰਮਤੀ ਕਰਨ ਵਾਲੇ ਦੋਖੀਆ ਨੂੰ ਸਜਾ ਦੇਣ ਲਈ ਸੂਬਾ ਸਰਕਾਰ 10 ਸਾਲ ਤੋਂ ਉੱਪਰ ਕੈਦ ਦਾ ਪ੍ਰਾਵਧਾਨ ਰੱਖਿਆ ਹੈ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਅਜਿਹੀ ਘਿਣਾਉਣੀ ਕਾਰਵਾਈ ਕਰਨ ਦੀ ਹਿਮਾਕਤ ਨਾ ਕਰ ਸਕੇ | ਉਕਤ 'ਆਪ' ਆਗੂਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਬਰਾੜ ਪ੍ਰਧਾਨ ਬਲਾਕ ਕਿਸਾਨ ਵਿੰਗ, ਜਗਤਾਰ ਸਿੰਘ ਬਲਾਕ ਪ੍ਰਧਾਨ, ਸੁਖਪ੍ਰੀਤ ਸਿੰਘ ਨਿੱਕਾ ਬਲਾਕ ਪ੍ਰਧਾਨ ਸੁਖਮੰਦਰ ਸਿੰਘ ਪੈਲੇਸ ਵਾਲੇ , ਸਵਰਨ ਸਿੰਘ ਗੋਲਣ, ਪਿ੍ੰਸ ਗੁਪਤਾ ਆਦਿ ਨੇ ਕਿਹਾ ਕਿ ਇਸ ਕਾਨੂੰਨ ਦੇ ਹੋਰ ਸਖ਼ਤ ਹੋਣ ਨਾਲ ਸਿੱਖ ਸੰਗਤਾਂ ਦਾ ਭੰਗਵਤ ਮਾਨ ਸਰਕਾਰ ਵਿਚ ਭਰੋਸਾ ਹੋਰ ਵਧਿਆ ਹੈ | ਇਸ ਲਈ ਪੰਜਾਬ ਦੇ ਲੋਕ 2027 ਵਿਚ ਵਿਧਾਨ ਸਭਾ ਚੌਣਾ ਦੌਰਾਨ 'ਆਪ' ਸਰਕਾਰ ਨੂੰ ਮੁੜ ਤੋਂ ਦੇਖਣਾ ਲੋਚਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕੇਰਾ ਖੇੜਾ ਵਿਖੇ ਅੱਠਵੀਂ ਜਮਾਤ ਵਿਚੋਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਝੰਡਾ ਬੱਗਾ ਪੁਰਾਣਾ ਵਿਚ ਅੱਗ ਲੱਗਣ ਕਾਰਨ 15 ਏਕੜ ਦੇ ਕਰੀਬ ਕਣਕ ਦੀ ਖੜ੍ਹੀ ਫਸਲ ਸੜੀ
Ad Position 24