ਮੰਡੀ ਘੁਬਾਇਆ, 20 ਅਪ੍ਰੈਲ (ਅਮਨ ਬਵੇਜਾ)-ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ 'ਤੇ ਬੀਤੀ ਰਾਤ ਇਕ ਕਾਰ ਅਤੇ ਟਰੈਕਟਰ ਦੀ ਟੱਕਰ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਕਾਰ ਚਾਲਕ ਜਲਾਲਾਬਾਦ ਤੋਂ ਫ਼ਾਜ਼ਿਲਕਾ ਨੂੰ ਜਾ ਰਿਹਾ ਸੀ ਅਤੇ ਟਰੈਕਟਰ ਚਾਲਕ ਮੰਡੀ ਘੁਬਾਇਆ ਤੋਂ ਜਲਾਲਾਬਾਦ ਵੱਲ ਨੂੰ ਜਾ ਰਿਹਾ ਸੀ | ਜਿੱਥੇ ਪਿੰਡ ਲਮੋਚੜ ਅਤੇ ਘੁਬਾਇਆ ਦੇ ਵਿਚਕਾਰ ਸਤਿਸੰਗ ਘਰ ਦੇ ਕੋਲ ਕਾਰ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਕਾਰ ਟਰੈਕਟਰ ਨਾਲ ਟਕਰਾ ਗਈ | ਕਾਰ ਚਾਲਕ ਦੀ ਸ਼ਰਾਬ ਪੀਤੀ ਹੋਈ ਵੀ ਦੱਸੀ ਜਾਂਦੀ ਹੈ | ਇਸ ਘਟਨਾ 'ਚ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ |