21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਰਮਨ ਸੇਤੀਆ ਸਰਬਸੰਮਤੀ ਨਾਲ ਮੁੜ 'ਜਨ ਸੇਵਾ ਸੁਸਾਇਟੀ' ਦੇ ਪ੍ਰਧਾਨ ਚੁਣੇ

Ad Position 21
No active advertisement
ਅਜੀਤ ਡੈਸਕ 21-04-2026
ਫ਼ਾਜ਼ਿਲਕਾ, 20 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਰਹਿਣ ਵਾਲੀ ਸੰਸਥਾ 'ਜਨ ਸੇਵਾ ਸੁਸਾਇਟੀ' ਦੀ ਇਕ ਅਹਿਮ ਮੀਟਿੰਗ ਸਰਪ੍ਰਸਤ ਰਤਨ ਗਰੋਵਰ ਅਤੇ ਪ੍ਰਧਾਨ ਰਮਨ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ | ਸੁਸਾਇਟੀ ਦੇ ਸਕੱਤਰ ਰਮੇਸ਼ ਸੁਧਾ ਨੇ ਦੱਸਿਆ ਕਿ ਸੰਸਥਾ ਦਾ 2 ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ | ਇਸ ਮੌਕੇ ਰਮਨ ਸੇਤੀਆ ਨੇ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਗਏ ਸੇਵਾ ਕਾਰਜਾਂ ਜਿਵੇਂ ਕਿ ਜਲ ਸੇਵਾ, ਰਾਸ਼ਨ ਵੰਡ, ਟੀ.ਬੀ. ਮਰੀਜ਼ਾਂ ਦੀ ਸਹਾਇਤਾ, ਖ਼ੂਨਦਾਨ ਕੈਂਪ ਅਤੇ ਬੂਟੇ ਲਗਾਉਣ ਵਰਗੇ ਪ੍ਰੋਜੈਕਟਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਆਪਣੀ ਪੁਰਾਣੀ ਕਾਰਜਕਾਰਨੀ ਭੰਗ ਕਰ ਦਿੱਤੀ | ਚੋਣ ਕਮੇਟੀ ਦੇ ਚੇਅਰਮੈਨ ਰਤਨ ਗਰੋਵਰ ਨੇ ਰਮਨ ਸੇਤੀਆ ਦੀ ਸਮਰਪਿਤ ਸੇਵਾ ਭਾਵਨਾ ਨੂੰ ਦੇਖਦਿਆਂ ਉਨ੍ਹਾਂ ਦਾ ਨਾਂ ਮੁੜ ਪ੍ਰਧਾਨਗੀ ਲਈ ਪੇਸ਼ ਕੀਤਾ | ਮੌਜੂਦ ਸਾਰੇ ਮੈਂਬਰਾਂ ਨੇ ਇਕਸੁਰ ਹੋ ਕੇ ਇਸ ਦਾ ਸਮਰਥਨ ਕੀਤਾ, ਜਿਸ ਨਾਲ ਰਮਨ ਸੇਤੀਆ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ | ਆਪਣੀ ਨਿਯੁਕਤੀ 'ਤੇ ਧੰਨਵਾਦ ਕਰਦਿਆਂ ਰਮਨ ਸੇਤੀਆ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੈਡੀਕਲ ਅਤੇ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਪ੍ਰੋਜੈਕਟ ਚਲਾਏ ਜਾਣਗੇ ਅਤੇ ਸਮਾਜਿਕ ਕਾਰਜਾਂ ਨੂੰ ਹੋਰ ਤੇਜ਼ੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਆਪਣੀ ਨਵੀਂ ਕਾਰਜਕਾਰਨੀ ਦਾ ਐਲਾਨ ਕਰਨਗੇ | ਇਸ ਮੀਟਿੰਗ ਵਿਚ ਸੁਨੀਲ ਡੇਅ, ਰਾਜੀਵ ਕੁੱਕੜ, ਰਮੇਸ਼ ਸੁਧਾ, ਸੰਦੀਪ ਸਚਦੇਵਾ, ਆਕਾਸ਼ ਡੋਡਾ, ਰਾਕੇਸ਼ ਗਿਲਹੋਤਰਾ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਡ ਗਰਾਊਾਡ ਬਣਾਉਣ 'ਚ ਘਟੀਆ ਮਟੀਰੀਅਲ ਦੀ ਵਰਤੋਂ, ਪਿੰਡਾਂ ਦੇ ਲੋਕਾਂ ਨੇ ਜਤਾਇਆ ਰੋਸ ਅਗਲੀ ਖ਼ਬਰ ਮਾਰਕੀਟ ਕਮੇਟੀ ਚੇਅਰਮੈਨ ਦੇਵਰਾਜ ਸ਼ਰਮਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਹਮਣੀ ਵਾਲਾ ਵਿਖੇ ਨਵੇਂ ਕਮਰੇ ਦਾ ਕੀਤਾ...
Ad Position 24