21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਖੇਡ ਗਰਾਊਾਡ ਬਣਾਉਣ 'ਚ ਘਟੀਆ ਮਟੀਰੀਅਲ ਦੀ ਵਰਤੋਂ, ਪਿੰਡਾਂ ਦੇ ਲੋਕਾਂ ਨੇ ਜਤਾਇਆ ਰੋਸ

Ad Position 21
No active advertisement
ਅਜੀਤ ਡੈਸਕ 21-04-2026
ਮੰਡੀ ਘੁਬਾਇਆ, 20 ਅਪ੍ਰੈਲ (ਅਮਨ ਬਵੇਜਾ)-ਇਲਾਕੇ ਦੇ ਕੁੱਝ ਪਿੰਡਾਂ ਵਿਚ ਬਣ ਰਹੇ ਖੇਡ ਗਰਾਊਾਡਾਂ ਵਿਚ ਘਟੀਆ ਮੈਟੀਰੀਅਲ ਵਰਤੇ ਜਾਣ ਦੇ ਦੋਸ਼ ਲੱਗ ਰਹੇ ਹਨ, ਜਿਸ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬਣਾਏ ਜਾ ਰਹੇ ਗਰਾਊਾਡਾਂ ਦੀ ਗੁਣਵੱਤਾ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ | ਲੋਕਾਂ ਨੇ ਦੱਸਿਆ ਕਿ ਗਰਾਊਾਡ ਬਣਾਉਣ ਲਈ ਵਰਤੀ ਜਾ ਰਹੀ ਸਮਗਰੀ ਮਿਆਰੀ ਨਹੀਂ ਹੈ | ਇਹ ਹੀ ਨਹੀਂ ਇਹ ਖੇਡ ਗਰਾੳਾੂਡ ਮਾਪਦੰਡਾਂ 'ਤੇ ਪੂਰੇ ਨਹੀਂ ਉੱਤਰਦੇ | ਪਿੰਡ ਘੁਬਾਇਆ ਅਤੇ ਟਾਹਲੀ ਵਾਲਾ 'ਚ ਗਰਾੳਾੂਡ ਬਣਾਉਣ ਲਈ ਵਰਤੀਆਂ ਜਾ ਰਹੀਆਂ ਇੱਟਾਂ ਅਤੇ ਹੋਰ ਸਮਗਰੀ ਘਟੀਆ ਕਿਸਮ ਦੀ ਲੱਗਦੀ ਹੈ | ਪਿੰਡ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਖੇਡਾਂ ਲਈ ਚੰਗੇ ਮੈਦਾਨ ਦੀ ਉਡੀਕ ਕਰ ਰਹੇ ਸਨ ਪਰ ਘਟੀਆ ਕੰਮ ਕਾਰਨ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ | ਇਨ੍ਹਾ ਖੇਡ ਗਰਾੳਾੂਡਾਂ ਦਾ ਕੰਮ ਵੀ ਹੌਲੀ ਗਤੀ ਨਾਲ ਚੱਲ ਰਿਹਾ ਹੈ | ਇਹ ਕੰਮ ਅਜੇ ਅੱਧੇ ਤੋਂ ਵੀ ਵੱਧ ਪਿਆ ਹੈ | ਪਿੰਡਾਂ ਦੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਠੇਕੇਦਾਰ ਵੱਲੋਂ ਮਿਆਰੀ ਨਿਯਮਾਂ ਦੀ ਪਾਲਨਾ ਨਹੀਂ ਕੀਤੀ ਜਾ ਰਹੀ ਅਤੇ ਕੰਮਾਂ ਵਿਚ ਲਾਪਰਵਾਹੀ ਵਰਤੀ ਜਾ ਰਹੀ ਹੈ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ |
ਕੀ ਕਹਿੰਦੇ ਹਨ ਪੰਚਾਇਤੀ ਵਿਭਾਗ ਦੇ ਐਸ.ਡੀ.ਓ.
-ਇਸ ਸਬੰਧੀ ਪੰਚਾਇਤੀ ਵਿਭਾਗ ਦੇ ਐੱਸ.ਡੀ.ਓ.ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਮ ਹੌਲੀ ਚੱਲਣ ਕਾਰਨ ਸਬੰਧਿਤ ਠੇਕੇਦਾਰ ਨੂੰ ਪਨੇਲਿਟੀ ਪਾਈ ਗਈ ਹੈ ਪਰ ਪਨੈਲਿਟੀ ਕਿੰਨੀ ਪਾਈ ਹੈ, ਇਸ ਸਬੰਧੀ ਉਨ੍ਹਾਂ ਨੂੰ ਕੁੱਝ ਯਾਦ ਨਹੀਂ ਹੈ | ਜਦੋਂ ਉਨ੍ਹਾਂ ਨੂੰ ਖੇਡ ਗਰਾੳਾੂਡਾਂ ਦੇ ਨਿਰਮਾਣ 'ਤੇ ਲੱਗ ਰਹੇ ਸਮਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਮਾਨ ਸਹੀ ਲੱਗ ਰਿਹਾ ਹੈ |
ਘਟੀਆ ਸਮਗਰੀ ਲਗਾਏ ਜਾਣ ਸਬੰਧੀ ਜਦੋਂ ਠੇਕੇਦਾਰ ਅਮਰੀਕ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਾਡਾ ਕੰਮ ਬਿਲਕੁਲ ਸਹੀ ਚੱਲ ਰਿਹਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਟੀਰੀਅਲ ਸਹੀ ਲੱਗ ਰਿਹਾ ਹੈ | ਠੇਕੇਦਾਰ ਨੇ ਕਿਹਾ ਕਿ ਐਕਸੀਅਨ ਰਾਜੇਸ਼ ਗਰੋਵਰ ਨੇ ਇਹ ਪਨੈਲਿਟੀ ਜਾਣ ਬੁੱਝ ਕੇ ਪਾਈ ਹੈ | ਉਸ ਨੇ ਕਿਹਾ ਕਿ ਕੰਮ ਇਸ ਕਰਕੇ ਦੇਰੀ ਹੋ ਰਹੀ ਹੈ ਕਿਉਂ ਕਿ ਉਨ੍ਹਾਂ ਨੂੰ ਫ਼ੰਡ ਨਹੀਂ ਮਿਲ ਰਹੇ |
ਐਕਸੀਅਨ ਰਾਜੇਸ਼ ਗਰੋਵਰ ਨੇ ਕਿਹਾ ਕਿ ਪਨੈਲਿਟੀ ਬਿਲਕੁਲ ਠੀਕ ਪਾਈ ਗਈ ਹੈ ਅਤੇ ਠੇਕੇਦਾਰ ਦਾ ਕੋਈ ਵੀ ਬਿੱਲ ਬਕਾਇਆ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਰਿਪੋਰਟਿੰਗ ਲਈ ਸਿਹਤ ਵਿਭਾਗ ਦੇ ਫ਼ੀਲਡ ਸਟਾਫ਼ ਨੂੰ ਦਿੱਤੀ ਟਰੇਨਿੰਗ ਅਗਲੀ ਖ਼ਬਰ ਰਮਨ ਸੇਤੀਆ ਸਰਬਸੰਮਤੀ ਨਾਲ ਮੁੜ 'ਜਨ ਸੇਵਾ ਸੁਸਾਇਟੀ' ਦੇ ਪ੍ਰਧਾਨ ਚੁਣੇ
Ad Position 24