ਜਲਾਲਾਬਾਦ,20ਅਪ੍ਰੈਲ(ਜਤਿੰਦਰ ਪਾਲ ਸਿੰਘ)-ਥਾਣਾ ਅਮੀਰ ਖ਼ਾਸ ਪੁਲਿਸ ਨੇ 400 ਨਸ਼ੀਲੀਆਂ ਗੋਲੀਆਂ ਸਮੇਤ 1 ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪੂਜਾ ਰਾਣੀ ਪਤਨੀ ਸੁਨੀਲ ਕੁਮਾਰ ਉਰਫ਼ ਲਵਲੀ ਵਾਸੀ ਢਾਬ ਖ਼ੁਸ਼ਹਾਲ ਜੋਇਆ ਗੁਮਾਨੀ ਵਾਲਾ ਖੂਹ ਤੋਂ ਨਹਿਰ ਸੂਏ ਦੇ ਕੱਚੇ ਰਸਤੇ ਰਾਹੀਂ ਪਿੰਡ ਢਾਬ ਖ਼ੁਸ਼ਹਾਲ ਜੋਇਆ ਨੂੰ ਆ ਰਹੀ ਹੈ ਅਤੇ ਇਸ ਕੋਲ ਨਸ਼ੀਲੀਆਂ ਗੋਲੀਆਂ ਹਨ¢ਇਤਲਾਹ ਠੋਸ ਹੋਣ ਕਰਕੇ ਪੂਜਾ ਰਾਣੀ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਲੈਣ 'ਤੇ ਉਸ ਪਾਸੋਂ 40 ਪੱਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ¢ ਜਿਸ ਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ¢ ਦੋਸ਼ਣ ਵਿਰੁੱਧ ਐਨ.ਡੀ.ਪੀ.ਐੱਸ. ਐਕਟ ਅਧੀਨ ਪਰਚਾ ਦਰਜ ਕਰਕੇ ਕਾਰਵਾਈ ਜਾਰੀ ਹੈ¢