07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਵਿਖੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ

Ad Position 21
No active advertisement
ਅਜੀਤ ਡੈਸਕ 23-04-2026
ਫ਼ਾਜ਼ਿਲਕਾ, 22 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਜੀਨੀਅਸ ਕਾਨਵੈਂਟ ਸਕੂਲ, ਕਟੈਹੜਾ ਵਿਖੇ 'ਵਿਸ਼ਵ ਧਰਤੀ ਦਿਵਸ' ਬੜੇ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਵੱਖ-ਵੱਖ ਵਿੱਦਿਅਕ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਕੀਤੀ ਗਈ, ਜੋ ਨੀਲੇ ਅਤੇ ਹਰੇ ਰੰਗ ਦੇ ਪਹਿਰਾਵੇ ਵਿਚ ਸਜ ਕੇ ਆਏ ਸਨ | ਬੱਚਿਆਂ ਨੇ ਗਲਾਸਾਂ ਵਿਚ ਮਿੱਟੀ ਪਾ ਕੇ ਬੀਜ ਬੀਜਣ ਦੀ ਪ੍ਰਕਿਰਿਆ ਸਿੱਖੀ ਅਤੇ ਡਰਾਇੰਗ ਰਾਹੀਂ 'ਸੇਵ ਅਰਥ' ਦਾ ਸੰਦੇਸ਼ ਦਿੱਤਾ | ਹਾਈ ਸੈਕਸ਼ਨ ਦੇ ਵਿਦਿਆਰਥੀਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਵੱਧ ਰਹੇ ਪ੍ਰਦੂਸ਼ਣ, ਰੁੱਖਾਂ ਦੀ ਅੰਧਾਧੁੰਦ ਕਟਾਈ ਅਤੇ ਪਾਣੀ ਦੀ ਬੱਚਤ ਵਰਗੇ ਗੰਭੀਰ ਮੁੱਦਿਆਂ ਨੂੰ ਬਾਖ਼ੂਬੀ ਦਿਖਾਇਆ ਗਿਆ | ਇਸ ਦੇ ਨਾਲ ਹੀ ਅਧਿਆਪਕਾਂ ਨੇ ਵੱਖ-ਵੱਖ ਮਾਡਲਾਂ ਰਾਹੀਂ ਬੱਚਿਆਂ ਨੂੰ ਵਾਤਾਵਰਨ ਬਚਾਉਣ ਦੇ ਸਰਲ ਤਰੀਕੇ ਸਮਝਾਏ | ਸਕੂਲ ਦੀ ਪਿ੍ੰਸੀਪਲ ਕਵਿਤਾ ਸਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ ਤੋਂ ਪਹਿਲਾਂ 'ਧਰਤੀ ਮਾਂ' ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਧਰਤੀ ਤੋਂ ਬਿਨਾਂ ਜੀਵਨ ਅਸੰਭਵ ਹੈ | ਉਨ੍ਹਾਂ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ 'ਤੇ ਜ਼ੋਰ ਦਿੱਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਾਘਵ ਸਪੜਾ ਨੇ ਕਿਹਾ ਕਿ ਧਰਤੀ ਸਾਡੀ ਅਣਮੁੱਲੀ ਵਿਰਾਸਤ ਹੈ ਅਤੇ ਇਸ ਦੀ ਸੁਰੱਖਿਆ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ | ਸਮਾਗਮ ਦੇ ਅਖੀਰ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਧਰਤੀ ਨੂੰ ਹਰਾ-ਭਰਾ ਰੱਖਣ ਦਾ ਸਾਂਝਾ ਸੰਕਲਪ ਲਿਆ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਨੀਟ ਦੀ ਪ੍ਰੀਖਿਆ ਲਈ 2 ਪ੍ਰੀਖਿਆ ਕੇਂਦਰ ਸਥਾਪਿਤ,3 ਮਈ ਨੂੰ ਹੋਵੇਗੀ ਪ੍ਰੀਖਿਆ-ਵਧੀਕ ਡਿਪਟੀ ਕਮਿਸ਼ਨਰ ਅਗਲੀ ਖ਼ਬਰ 'ਵਿਸ਼ਵ ਧਰਤੀ ਦਿਵਸ' ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ
Ad Position 24