07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਇਕ ਪਿਸਤੌਲ, ਮੈਗਜ਼ੀਨ ਅਤੇ ਅਤੇ 6 ਜ਼ਿੰਦਾ ਰੌਂਦ ਸਮੇਤ 3 ਕਾਬੂ

Ad Position 21
No active advertisement
ਅਜੀਤ ਡੈਸਕ 23-04-2026
ਜਲਾਲਾਬਾਦ,22ਅਪ੍ਰੈਲ(ਜਤਿੰਦਰ ਪਾਲ ਸਿੰਘ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਇਕ ਪਿਸਤੌਲ, ਮੈਗਜ਼ੀਨ ਅਤੇ 6 ਜਿੰਦਾ ਰੌਂਦਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਧੇ ਸ਼ਿਆਮ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਢਾਣੀ ਮਾਘ ਸਿੰਘ ਤੋਂ ਚੱਕ ਵਜੀਦਾ ਨੂੰ ਜਾਂਦੀ ਸੜਕ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਾਹਮਣੇ ਤੋਂ 3 ਨੌਜਵਾਨ ਆਉਂਦੇ ਦਿਖਾਈ ਦਿੱਤੇ¢ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਸਮੇਤ ਮੈਗਜ਼ੀਨ ਅਤੇ 6 ਜਿੰਦਾ ਰੌਂਦ ਬਰਾਮਦ ਹੋਏ¢ ਜਿਸ ਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ¢ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਕ੍ਰਾਂਤੀ ਪੁੱਤਰ ਸੁਨੀਲ ਸਿੰਘ ਵਾਸੀ ਚੱਕ ਵਜੀਦਾ, ਗਗਨਦੀਪ ਸਿੰਘ ਉਰਫ਼ ਗੱਗੀ ਪੁੱਤਰ ਸੁਰਜੀਤ ਸਿੰਘ ਵਾਸੀ ਸ਼ੇਰ ਸਿੰਘ ਵਾਲਾ (ਗੁਰੂਹਰਸਹਾਏ) ਅਤੇ ਮਨਪ੍ਰੀਤ ਕੁਮਾਰ ਉਰਫ਼ ਰਾਹੁਲ ਪੁੱਤਰ ਸਵਰਨ ਸਿੰਘ ਵਾਸੀ ਚੱਕ ਸੁੱਕੜ ਵਜੋਂ ਹੋਈ ਹੈ¢ ਜਿਨ੍ਹਾਂ ਤੇ ਧਾਰਾ 25/54/59 ਆਰਮਜ਼ ਐਕਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਜਾਰੀ ਹੈ¢
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਕਲੱਬ ਅਤੇ ਪਟੇਲ ਪਾਰਕ ਸੁਧਾਰ ਸੁਸਾਇਟੀ ਨੇ ਫ਼ੰਡਾਂ ਲਈ ਕੀਤੀ ਮੰਗ ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਦੇ ਕਲੀਨਿਕਲ ਅਸਿਸਟੈਂਟਾਂ ਲਈ ਆਨਲਾਈਨ ਡਾਟਾ ਪ੍ਰਬੰਧਨ ਸੰਬੰਧੀ ਟਰੇਨਿੰਗ ਆਯੋਜਿਤ
Ad Position 24