07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਿਹਤ ਵਿਭਾਗ ਵਲੋਂ ਸਕੂਲੀ ਬੱਚਿਆਂ ਨੂੰ ੂ ਲੂ ਅਤੇ ਗਰਮੀ ਤੋਂ ਬਚਣ ਦੀ ਸਲਾਹ

Ad Position 21
No active advertisement
ਅਜੀਤ ਡੈਸਕ 23-04-2026
ਮਮਦੋਟ, 22 ਅਪ੍ਰੈਲ(ਸੁਖਦੇਵ ਸਿੰਘ ਸੰਗਮ)-ਲਗਾਤਾਰ ਵਧ ਰਹੇ ਤਾਪਮਾਨ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਮਮਦੋਟ ਵਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਮੀਨਾਕਸ਼ੀ ਢੀਂਗਰਾ ਦੇ ਦਿਸ਼ਾ-ਨਿਰਦੇਸ਼ਾ ਤਹਿਤ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਕਾੈਪ ਲਗਾ ਕੇ ਸਕੂਲੀ ਬੱਚਿਆਂ ਨੂੰ ਲੂ ਅਤੇ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਗਈ | ਇਸ ਸਬੰਧੀ ਡਾਕਟਰ ਰੇਖਾ ਭੱਟੀ ਨੇ ਕਿਹਾ ਕਿ ਹੀਟ ਸਟੋ੍ਰਕ ਨਾਲ ਫੂਡ ਪਾਈਜਨਿੰਗ ਦੀ ਸਮੱਸਿਆ ਦਾ ਖ਼ਦਸ਼ਾ ਵਧੇਰੇ ਹੁੰਦਾ ਹੈ ਇਸ ਲਈ ਸਭ ਨੂੰ ਵੱਧ ਤੋਂ ਵੱਧ ਤਾਜ਼ੇ ਫਲ ਖਾਣੇ ਚਾਹੀਦੇ ਹਨ ਤੇ ਬਾਜ਼ਾਰ ਦੇ ਖੁੱਲੇ੍ਹ ਭੋਜਨ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਾਣੀ ਦੀ ਜ਼ਿਆਦਾ ਮਾਤਰਾ ਵਾਲੀਆਂ ਫਲ, ਸਬਜ਼ੀਆਂ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਲ ਕੀਤਾ ਜਾਵੇ | ਸਿਹਤ ਕਰਮੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਬੱਚਿਆਂ ਨੂੰ ਕਿਹਾ ਕਿ ਖੀਰਾ, ਤਰਬੂਜ਼, ਅੰਬ, ਲੀਚੀ ਅਤੇ ਲੌਕੀ ਆਦਿ ਸਭ ਵਸਤੂਆਂ ਗਰਮੀ ਦੇ ਮੌਸਮ ਵਿਚ ਸਿਹਤ ਲਈ ਲਾਹੇਵੰਦ ਹਨ | ਉਨ੍ਹਾਂ ਨੇ ਗਰਮੀ ਤੋਂ ਆਪਣੀ ਚਮੜੀ ਨੂੰ ਸੁਰੱਖਿਅਤ ਰੱਖਣ ਲਈ ਸੂਰਜ ਦੀਆਂ ਸਿੱਧੀਆਂ ਕਿਰਨਾ ਤੋਂ ਸਰੀਰ ਨੂੰ ਬਚਾਉਣ ਦੀ ਸਲਾਹ ਦਿੱਤੀ ਅਤੇ ਕਿਸੇ ਵੀ ਕਿਸਮ ਦੀ ਸਿਹਤ ਸਮੱਸਿਆ ਆਉਣ ਤੇ ਡਾਕਟਰ ਨਾਲ ਸੰਪਰਕ ਕਰਨ ਦੀ ਤਾਕੀਦ ਕੀਤੀ | ਇਸ ਮੌਕੇ ਬਲਾਕ ਬਾਹਰ ਜਾਣ ਤੋਂ ਬਚਣ, ਛਾਂ ਵਿਚ ਰਹਿਣ, ਵਧੇਰੇ ਪਾਣੀ ਪੀਣ ਅਤੇ ਹਮੇਸ਼ਾ ਢਿੱਲੇ ਕੱਪੜੇ ਪਾਉਣੇ ਸਿੱਧੀ ਧੱੁਪ ਤੋਂ ਬਚਾਅ ਲਈ ਸਿਰ ਨੂੰ ਢੱਕਣ ਲਈ ਟੋਪੀ ਲੈਣਾ, ਛੱਤਰੀ ਦਾ ਇਸਤੇਮਾਲ ਅਤੇ ਪੱਗ ਜਾ ਦੁਪੱਟੇ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਸੋਧ ਬਿੱਲ ਬਣਿਆ ਕਾਨੂੰਨ, ਮਾਨ ਸਰਕਾਰ ਦਾ ਇਤਿਹਾਸਕ ਕਦਮ- ਕਲਸੀ, ਪਤਲੀ, ਸ਼ਕੂਰ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਪੀ.ਐਸ.ਟੀ.ਐਸ.ਈ. ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਨੇੜੇ ਧਾਰਾ 163 ਲਾਗੂ...
Ad Position 24