04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਗਰ ਕੌਂਸਲ ਦੀ ਵੋਟਰ ਦੀ ਸੂਚੀ 'ਤੇ ਇਤਰਾਜ਼ ਜਤਾਉਂਦਿਆਂ ਸਾਬਕਾ ਵਿਧਾਇਕ ਘੁਬਾਇਆ ਨੇ ਸੱਤਾ ਧਿਰ 'ਤੇ ਲਗਾਏ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 24-04-2026
ਫ਼ਾਜ਼ਿਲਕਾ, 23 ਅਪ੍ਰੈਲ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੌਣਾ ਨੂੰ ਲੈ ਕੇ ਵੋਟਰ ਸੂਚੀ ਦੇ ਮੰਗੇ ਗਏ ਇਤਰਾਜ਼ ਦੇ ਅੰਤਿਮ ਦਿਨ ਅੱਜ ਕਾਂਗਰਸ ਪਾਰਟੀ ਵਲੋਂ ਫ਼ਾਜ਼ਿਲਕਾ ਦੇ ਵੱਖ-ਵੱਖ ਵਾਰਡਾਂ ਦੀ ਨਵੀਂ ਵੋਟਰ ਸੂਚੀ 'ਤੇ ਇਤਰਾਜ਼ ਜ਼ਾਹਿਰ ਕੀਤੇ ਗਏ | ਇਸ ਨੂੰ ਲੈ ਕੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਵੱਖ-ਵੱਖ ਵਾਰਡਾਂ ਤੋ ਸਾਬਕਾ ਕੌਂਸਲਰਾਂ ਦਾ ਇਕ ਵਫ਼ਦ ਨਗਰ ਕੌਂਸਲ ਵਿਚ ਪੁੱਜਿਆ ਅਤੇ ਨਗਰ ਕੌਂਸਲ ਦੇ ਸੁਪਰਡੈਂਟ ਰਜੇਸ਼ ਕੁਮਾਰ ਨੂੰ ਆਪਣੇ ਇਤਰਾਜ਼ ਦਰਜ ਕਰਵਾਏ | ਇਸ ਮੌਕੇ 'ਤੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦੇ ਕਿਹਾ ਕਿ ਨਗਰ ਕੌਂਸਲ ਦੀ ਵਾਰਡ ਬੰਦੀ ਅਤੇ ਰਾਖਵਾਂਕਰਨ ਵਿਚ ਵੋਟਾਂ ਦੀ ਉਲਟ-ਪੁਲਟ ਹੋਈ ਹੈ | ਇੱਕ ਵਾਰਡ ਦੀਆ ਵੋਟਾਂ ਦੂਜੇ ਵਾਰਡ ਵਿਚ ਚਲੀਆਂ ਗਈਆਂ ਹਨ | ਫ਼ਾਜ਼ਿਲਕਾ ਦੇ ਸਾਰੇ ਵਾਰਡਾਂ ਦੇ ਅੰਦਰ ਇਹ ਹੋਇਆ ਹੈ | ਕਿਉਂਕਿ ਪਿਛਲੇ ਸਮੇਂ ਵਿਚ ਕਮੇਟੀ ਵਿਚ ਕਾਂਗਰਸ ਦਾ ਬੋਰਡ ਰਿਹਾ ਹੈ | ਕਾਂਗਰਸ ਦੇ ਕੌਂਸਲਰਾਂ ਨੇ ਵੋਟਰ ਸੂਚੀ ਨੂੰ ਚੈੱਕ ਕੀਤਾ ਹੈ | ਜਿਸ ਵਿਚ ਵੰਡੇ ਪੱਧਰ ਤੇ ਗੜਬੜੀ ਹੋਈ ਹੈ | ਇਨ੍ਹਾਂ ਵੋਟਰ ਸੂਚੀਆਂ ਨੂੰ ਸਹੀ ਕੀਤਾ ਜਾਵੇ | ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਦੀਆ ਚੌਣਾ ਵਿਚ ਆਪਣਾ ਬੋਰਡ ਨਹੀਂ ਬਣਾ ਸਕਦੀ | ਜਿਸ ਕਰਕੇ ਉਸ ਨੇ ਅਜਿਹਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਨਿਰਪੱਖ ਚੋਣਾਂ ਹੋਈਆ ਸਨ | ਪਹਿਲਾ ਕਦੇ ਵੀ ਇਸ ਤਰਾਂ ਦੀ ਗੜਬੜੀ ਨਹੀਂ ਹੋਈ | ਪਰ ਆਮ ਆਦਮੀ ਪਾਰਟੀ ਦੀ ਸਰਕਾਰ ਗ਼ਲਤ ਹੱਥਕੰਡੇ ਅਪਣਾ ਕੇ ਆਪਣੀ ਕਮੇਟੀ ਬਣਾਉਣਾ ਚਾਹੰੁਦੀ | ਨਾਲ ਹੀ ਮੌਜੂਦ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਚਦੇਵਾ ਨੇ ਕਿਹਾ ਕਿ ਨਗਰ ਕੌਂਸਲ ਦੀਆ ਚੋਣਾ ਜਿੱਤਣ ਲਈ ਸਤਾ ਧਿਰ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ | ਪਹਿਲਾ ਨਵੀਂ ਵਾਰਡ ਬੰਦੀ ਕਰ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮਾਨਯੋਗ ਹਾਈਕੋਰਟ ਨੇ ਸਰਕਾਰ ਨੂੰ ਪੁਰਾਣੀ ਵਾਰਡ ਬੰਦੀ ਦੇ ਹਿਸਾਬ ਨਾਲ ਚੌਣਾ ਕਰਾਉਣ ਦੇ ਨਿਰਦੇਸ਼ ਦਿੱਤੇ ਗਏ | ਨਗਰ ਕੌਂਸਲ ਦੇ ਸੁਪਰਡੈਂਟ ਰਜੇਸ਼ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਪਾਰਟੀ ਤੋਂ ਵੋਟਰਾਂ ਸੂਚੀ ਦੇ 62 ਦੇ ਕਰੀਬ ਇਤਰਾਜ਼ ਮਿਲੇ ਹਨ | ਉਨ੍ਹਾਂ ਨੇ ਕਿਹਾ ਕਿ ਜੋ ਇਤਰਾਜ਼ ਮਿਲੇ ਹਨ ਉਨ੍ਹਾਂ ਨੂੰ ਬੀ.ਐਲ.ਓ ਦੀ ਡਿਊਟੀ ਲਗਾ ਕੇ ਠੀਕ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਲਗਭਗ ਸਾਰੇ ਵਾਰਡਾਂ ਦੇ ਇਤਰਾਜ਼ ਮਿਲੇ ਹਨ | ਉਨ੍ਹਾਂ ਕਿਹਾ ਕਿ ਬੀ.ਐਲ.ਓ ਦੀ ਰਿਪੋਰਟ ਨੂੰ ਹੀ ਉਨ੍ਹਾਂ ਵਲੋਂ ਅੱਗੇ ਭੇਜਿਆ ਜਾਵੇਗਾ | ਨਗਰ ਕੌਂਸਲ ਵਲੋਂ ਇਸ ਵਿਚ ਕੁੱਝ ਨਹੀਂ ਕੀਤਾ ਗਿਆ | ਇਸ ਮੌਕੇ 'ਤੇ ਸਾਬਕਾ ਕੌਂਸਲਰ ਮਹਾਵੀਰ , ਰਾਧੇਸ਼ਾਮ , ਅਮਨ ਦੁਰੇਜਾ, ਰੌਮੀ, ਮਦਨ ਲਾਲ ਵਡੇਰਾ, ਜੈਕਿ੍ਸ਼ਨ, ਬਾਬੂ ਲਾਲ |
Ad Position 22
No active advertisement
ਪਿਛਲੀ ਖ਼ਬਰ ਵਜ਼ੀਰ ਸਿੰਘ ਰੰਧਾਵਾ ਦੇ ਨਾਵਲ 'ਧੁਆਂਖੀਆਂ ਲਗਰਾਂ' 'ਤੇ ਵਿਚਾਰ ਚਰਚਾ ਸਮਾਗਮ 26 ਨੂੰ <br/> ਅਗਲੀ ਖ਼ਬਰ ਵਿਧਾਇਕ ਸੰਦੀਪ ਜਾਖੜ ਨੇ ਕੀਤਾ ਅਨਾਜ ਮੰਡੀ ਦਾ ਦੌਰਾ
Ad Position 24