ਬਾਬਾ ਬਕਾਲਾ ਸਾਹਿਬ, 23 ਅਪ੍ਰੈਲ (ਰਾਜਨ)-ਪਿਛਲੇ 41 ਸਾਲਾਂ ਤੋਂ ਲਗਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾ ਰਹੀ ਪੰਜਾਬ ਦੀ ਨਾਮਵਰ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਮਿਤੀ 26 ਅਪ੍ਰੈਲ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਮੀਟਿੰਗ ਹਾਲ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ | ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਸੂਚਨਾ ਅਨੁਸਾਰ ਇਸ ਮੌਕੇ ਪ੍ਰਸਿੱਧ ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਦੇ ਨਵੇਂ ਨਾਵਲ 'ਧੁਆਂਖੀਆਂ ਲਗਰਾਂ' ਤੇ ਵਿਚਾਰ ਚਰਚਾ ਹੋਵੇਗੀ, ਜਿਸ ਉਪਰ ਡਾ: ਸੁਖਬੀਰ ਕੌਰ ਮਾਹਲ ਸਾ: ਪਿ੍ੰਸੀਪਲ ਖਾਲਸਾ ਕਾਲਜ ਫਾਰ ਵੂਮੈਨ ਅੰਮਿ੍ਤਸਰ ਅਤੇ ਗੁਰਮੀਤ ਸਿੰਘ ਬਾਜਵਾ ਵਿਚਾਰ ਚਰਚਾ ਕਰਨਗੇ | ਹਾਜ਼ਰੀਨ ਵਲੋਂ ਕਵੀ ਦਰਬਾਰ ਹੋਵਗਾ |