04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਰਮਦਾਸ ਤੋਂ ਜਗਦੇਵ ਖੁਰਦ ਤੱਕ ਕਰੀਬ 500 ਕਰੋੜ ਦੀ ਲਾਗਤ ਨਾਲ ਸੰਪਰਕ ਸੜਕ ਬਣਾਈ ਜਾਵੇਗੀ-ਵਿਧਾਇਕ ਧਾਲੀਵਾਲ

Ad Position 21
No active advertisement
ਅਜੀਤ ਡੈਸਕ 24-04-2026
ਰਮਦਾਸ, 23 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅਜਨਾਲਾ ਦੇ ਹਰੇਕ ਪਿੰਡ ਦਾ ਵਿਕਾਸ ਬਿਨਾਂ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ 18 ਕਿੱਲੋਮੀਟਰ ਲਿੰਕ ਸੜਕ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਰਮਦਾਸ ਕੱਸੋਵਾਲ ਤੋਂ ਜਗਦੇਵ ਖੁਰਦ ਤੱਕ ਵਾਇਆ ਅਵਾਣ, ਥੋਬਾ, ਬਾਜਵਾ, ਸਮਰਾਏ ਭੰਡਾਲ, ਸੂਫੀਆ ਅਤੇ ਗਾਲਬ ਰਾਹੀਂ ਬਣਾਏ ਜਾਣ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ | ਧਾਲੀਵਾਲ ਨੇ ਦੱਸਿਆ ਕਿ ਇਸ ਸਾਲ ਵਿਕਾਸ ਦੇ ਕੰਮਾਂ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਪੀ.ਏ. ਮੁਖਤਾਰ ਸਿੰਘ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਬਲਾਕ ਸੰਮਤੀ ਚੇਅਰਮੈਨ ਪਿ੍ਥਵੀਪਾਲ ਸਿੰਘ ਘੋਨੇਵਾਹਲਾ, ਐੱਸ.ਡੀ.ਓ. ਰਾਵਲ ਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਸਰਪੰਚ ਸੰਤੋਖ ਸਿੰਘ ਜੌਹਲ, ਬਲਾਕ ਕੋਆਡੀਨੇਟਰ ਗੁਰਪ੍ਰੀਤ ਸਿੰਘ ਸਾਬੀ, ਹਰਪ੍ਰੀਤ ਸਿੰਘ ਰੰਧਾਵਾ, ਸਰਪੰਚ ਹਰਜੀਤ ਸਿੰਘ, ਰਛਪਾਲ ਸਿੰਘ, ਕਿਸ਼ਨ ਲਾਲ, ਅਵਤਾਰ ਸਿੰਘ, ਸਰਬਜੋਤ ਸਿੰਘ ਵਾਹਲਾ, ਮਾ: ਦਲਬੀਰ ਸਿੰਘ ਸਹਿਜਾਦਾ, ਸਮਸੇਰ ਸਿੰਘ ਸਿੰਧੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਐੱਨ.ਐੱਸ.ਏ. ਟੁੱਟਣ ਤੋਂ ਬਾਅਦ ਵੀ ਰਿਹਾਅ ਨਾ ਕਰਨ ਦੇ ਰੋਸ ਵਜੋਂ ਭਲਕੇ ਮੋਟਰਸਾਈਕਲ ਮਾਰਚ ਕ... ਅਗਲੀ ਖ਼ਬਰ ਵਜ਼ੀਰ ਸਿੰਘ ਰੰਧਾਵਾ ਦੇ ਨਾਵਲ 'ਧੁਆਂਖੀਆਂ ਲਗਰਾਂ' 'ਤੇ ਵਿਚਾਰ ਚਰਚਾ ਸਮਾਗਮ 26 ਨੂੰ <br/>
Ad Position 24