11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਬੋਹਰ ਦੇ ਸਰਕਾਰੀ ਹਸਪਤਾਲ 'ਚ ਬਾਂਦਰ ਦਾ ਤਾਂਡਵ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਅਬੋਹਰ, 24 ਅਪ੍ਰੈਲ (ਵਿਵੇਕ ਹੂੜੀਆ)-ਸਥਾਨਕ ਸਰਕਾਰੀ ਹਸਪਤਾਲ ਵਿਚ ਇਕ ਬਾਂਦਰ ਨੇ ਪਿਛਲੇ ਦੋ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ | ਇਸ ਬਾਂਦਰ ਨੇ ਨਾ ਸਿਰਫ਼ ਹਸਪਤਾਲ ਦੇ ਸਾਮਾਨ ਦਾ ਨੁਕਸਾਨ ਕੀਤਾ ਸਗੋਂ ਸ਼ਹਿਰੀ ਖੇਤਰ ਵਿਚ ਵੜ ਕੇ ਇਕ ਮਾਸੂਮ ਬੱਚੇ ਅਤੇ ਇਕ ਗਰਭਵਤੀ ਮਹਿਲਾ ਨੂੰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਹੈ | ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਬਾਂਦਰ ਨੇ ਕੱਲ੍ਹ ਰਾਤ ਹਸਪਤਾਲ ਦੇ ਵਾਰਡਾਂ ਵਿਚ ਉਤਪਾਤ ਮਚਾਉਣ ਤੋਂ ਬਾਅਦ ਪਰਚੀ ਕਾਊਾਟਰ ਵਿਚ ਵੜ ਕੇ ਉੱਥੇ ਪਏ ਕੰਪਿਊਟਰ ਸੈੱਟ ਤੋੜ ਦਿੱਤੇ ਅਤੇ ਫਾਈਲਾਂ ਤੇ ਹੋਰ ਸਾਮਾਨ ਤਹਿਸ-ਨਹਿਸ ਕਰ ਦਿੱਤਾ | ਅੱਜ ਸਵੇਰੇ ਨਵੀਂ ਆਬਾਦੀ ਗਲੀ ਨੰਬਰ 8 ਦੇ ਰਹਿਣ ਵਾਲੇ 8 ਸਾਲਾ ਵਰੁਨ 'ਤੇ ਬਾਂਦਰ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਗਲੀ ਵਿਚ ਕੁੱਝ ਖਾ ਰਿਹਾ ਸੀ | ਬਾਂਦਰ ਨੇ ਬੱਚੇ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ | ਇਸੇ ਤਰ੍ਹਾਂ ਦੁਪਹਿਰ ਵੇਲੇ ਸਿੱਧੂ ਨਗਰੀ ਦੀ ਗਲੀ ਨੰਬਰ 7 ਵਿਚ ਇਕ ਗਰਭਵਤੀ ਮਹਿਲਾ ਚਾਂਦ ਕੌਰ ਆਪਣੇ ਘਰ ਬੈਠੀ ਸੀ, ਜਦੋਂ ਬਾਂਦਰ ਨੇ ਉਸ 'ਤੇ ਹਮਲਾ ਕਰਕੇ ਉਸ ਦੇ ਹੱਥ 'ਤੇ ਵੱਢ ਲਿਆ | ਜੰਗਲੀ ਜੀਵ ਰੱਖਿਆ ਵਿਭਾਗ ਦੇ ਵਨ ਰੇਂਜ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਕਰਮਚਾਰੀਆਂ ਦੀ ਡਿਊਟੀ ਲਗਾ ਕੇ ਹਸਪਤਾਲ ਵਿਚ ਪਿੰਜਰਾ ਲਗਾਇਆ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਬਾਂਦਰ ਫੜਨਾ ਨਗਰ ਨਿਗਮ ਦਾ ਕੰਮ ਹੈ ਪਰ ਨਿਗਮ ਦੇ ਅਧਿਕਾਰੀ ਇਸ ਮਾਮਲੇ ਵਿਚ ਕੋਈ ਸਹਿਯੋਗ ਨਹੀਂ ਕਰ ਰਹੇ | ਫ਼ਿਲਹਾਲ ਬਾਂਦਰ ਅਜੇ ਵੀ ਫ਼ਰਾਰ ਹੈ ਅਤੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਡੀ.ਸੀ. ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦੀ ਕੀਤੀ ਸਮੀਖਿਆ
Ad Position 24