ਜਲਾਲਾਬਾਦ, 25 ਅਪ੍ਰੈਲ(ਕਰਨ ਚੁਚਰਾ)-ਬ੍ਰਹਮਲੀਨ ਬਾਬਾ ਸੀਤਾ ਰਾਮ ਦੀ ਯਾਦ ਵਿਚ ਮੂਰਤੀ ਸਥਾਪਨਾ ਦਿਵਸ 28 ਅਪ੍ਰੈਲ 2026 ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਹ ਸਮਾਗਮ ਸਮਾਧ ਪੀਰ ਬਾਬਾ ਖ਼ਾਕੀ ਸ਼ਾਹ ਜੀ ਬੱਲੂਆਣਾ (ਜਲਾਲਾਬਾਦ) ਵਿਖੇ ਕਰਵਾਇਆ ਜਾਵੇਗਾ | ਜਾਣਕਾਰੀ ਅਨੁਸਾਰ ਹਵਨ ਯੱਗ ਸਵੇਰੇ 09:00 ਵਜੇ ਹੋਵੇਗਾ | ਉਸ ਤੋਂ ਬਾਅਦ ਹਨੂਮਾਨ ਚਾਲੀਸਾ ਪਾਠ ਸਵੇਰੇ 10:00 ਵਜੇ ਹੋਵੇਗਾ | ਇਸ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਧਾਰਮਿਕ ਸਮਾਗਮ ਦਾ ਆਯੋਜਨ ਸਮਾਧ ਪ੍ਰਬੰਧਕ ਕਮੇਟੀ, ਵਿਸ਼ਵਕਰਮਾ ਪ੍ਰਬੰਧਕ ਕਮੇਟੀ, ਸ਼੍ਰੀ ਬਾਲਾ ਜੀ ਧਾਮ ਮੰਦਿਰ ਅਤੇ ਸਮੂਹ ਸੇਵਾਦਾਰਾਂ ਵਲੋਂ ਮਿਲ ਕੇ ਕੀਤਾ ਜਾ ਰਿਹਾ ਹੈ | ਸਮੂਹ ਸੰਗਤਾਂ ਨੂੰ ਇਸ ਪਵਿੱਤਰ ਮੌਕੇ 'ਤੇ ਹੰੁਮ-ਹੰੁਮਾ ਕੇ ਪਹੁੰਚਣ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ |