11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਮੈਂਟਰਸ ਟਾਕ' ਵਰਕਸ਼ਾਪ ਰਾਹੀਂ ਅਧਿਆਪਕਾਂ ਨੇ ਸਿੱਖੇ ਭਾਸ਼ਾ ਅਤੇ ਸੰਚਾਰ ਕੌਸ਼ਲ ਦੇ ਗੁਰ

Ad Position 21
No active advertisement
ਅਜੀਤ ਡੈਸਕ 26-04-2026
ਅਬੋਹਰ, 25 ਅਪ੍ਰੈਲ (ਵਿਵੇਕ ਹੂੜੀਆ)-ਖੂਈਆਂ ਸਰਵਰ ਸਥਿਤ 'ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ' ਵਿਖੇ ਅਧਿਆਪਕਾਂ ਦੇ ਪੇਸ਼ੇਵਾਰ ਵਿਕਾਸ ਲਈ 'ਮੈਂਟਰਸ ਟਾਂਕ' ਲੜੀ ਤਹਿਤ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਮੁੱਖ ਵਿਸ਼ਾ 'ਐਲ.ਐੱਸ.ਆਰ.ਡਬਲਯੂ' ਸਕਿੱਲਜ਼ ਰਿਹਾ, ਜਿਸ ਰਾਹੀਂ ਅਧਿਆਪਕਾਂ ਨੂੰ ਭਾਸ਼ਾਈ ਮੁਹਾਰਤ ਅਤੇ ਪ੍ਰਭਾਵਸ਼ਾਲੀ ਸੰਚਾਰ ਕੌਸ਼ਲ ਬਾਰੇ ਡੂੰਘਾਈ ਨਾਲ ਜਾਣਕਾਰੀ ਦਿੱਤੀ ਗਈ | ਇਸ ਸੈਸ਼ਨ ਦਾ ਸੰਚਾਲਨ ਟੀ.ਜੀ.ਟੀ.ਅੰਗਰੇਜ਼ੀ ਕੁਮਾਰੀ ਵਨਿਕਾ ਸੇਤੀਆ ਵਲੋਂ ਕੀਤਾ ਗਿਆ | ਉਨ੍ਹਾਂ ਨੇ ਅਧਿਆਪਕਾਂ ਨਾਲ ਅਜਿਹੇ ਨੁਕਤੇ ਸਾਂਝੇ ਕੀਤੇ ਜੋ ਜਮਾਤ ਵਿਚ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਅਤੇ ਸੰਚਾਰ ਨੂੰ ਬਿਹਤਰ ਬਣਾਉਣ ਵਿਚ ਸਹਾਇਕ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੇ ਕੌਸ਼ਲ ਵਿਚ ਸੰਤੁਲਨ ਬਣਾਇਆ ਜਾਵੇ, ਤਾਂ ਵਿਦਿਆਰਥੀਆਂ ਦੀ ਸਿੱਖਣ ਅਤੇ ਪ੍ਰਗਟਾਵੇ ਦੀ ਸਮਰੱਥਾ ਕਾਫ਼ੀ ਮਜ਼ਬੂਤ ਹੋ ਜਾਂਦੀ ਹੈ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਅਧਿਆਪਕ ਹੀ ਸਕੂਲ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦਾ ਸਮਰਪਣ ਹੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖਦਾ ਹੈ | ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਦੀ ਗ੍ਰੋਥ ਹੀ ਵਿਦਿਆਰਥੀਆਂ ਦੀ ਗ੍ਰੋਥ ਹੈ | ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਦੇ ਹਨ, ਜਿਸ ਨਾਲ ਪੜ੍ਹਾਉਣ ਦੇ ਤਰੀਕਿਆਂ ਵਿਚ ਸਕਾਰਾਤਮਿਕ ਬਦਲਾਅ ਆਉਂਦਾ ਹੈ | ਇਹ ਵਰਕਸ਼ਾਪ ਅਧਿਆਪਕਾਂ ਲਈ ਬੇਹੱਦ ਪ੍ਰੇਰਨਾਦਾਇਕ ਅਤੇ ਗਿਆਨ ਭਰਪੂਰ ਰਹੀ |
Ad Position 22
No active advertisement
ਪਿਛਲੀ ਖ਼ਬਰ ਖੁੱਬਣ ਦੇ ਸਰਕਾਰੀ ਸਕੂਲ ਵਿਚ ਆਧੁਨਿਕ ਤਕਨੀਕ ਨਾਲ ਤਿਆਰ ਕਲਾਸ ਰੂਮ ਦਾ ਗੁਰਚਰਨ ਸਿੰਘ ਮੁਸਾਫਿਰ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਨਵੇਂ ਕਲਾਸ ਰੂਮ ਦਾ ਉਦਘਾਟਨ
Ad Position 24