ਅਬੋਹਰ, 25 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਪੱਧਰ 'ਤੇ ਡਿਜੀਟਲ ਕ੍ਰਾਂਤੀ ਲਿਆਉਣ ਲਈ ਸਕੂਲਾਂ ਵਿਚ ਆਧੁਨਿਕ ਕੰਪਿਊਟਰ ਲੈਬ ਬਣਾ ਕੇ ਸਿੱਖਿਆ ਦੇ ਖੇਤਰ ਵਿਚ ਇਕ ਵਡਮੁੱਲਾ ਯੋਗਦਾਨ ਪਾਇਆ ਹੈ | ਜਿਸ ਤਹਿਤ ਖੁੱਬਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਆਧੁਨਿਕ ਕੰਪਿਊਟਰ ਲੈਬ ਬਣਵਾਈ ਹੈ | ਜਿਸ ਦਾ ਉਦਘਾਟਨ ਬੱਲੂਆਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੇ ਪਿਤਾ ਗੁਰਚਰਨ ਸਿੰਘ ਮੁਸਾਫਿਰ ਵਲੋਂ ਕੀਤਾ ਗਿਆ | ਇਸ ਦੌਰਾਨ ਆਪਣੇ ਸੰਬੋਧਨ ਵਿਚ ਗੁਰਚਰਨ ਸਿੰਘ ਮੁਸਾਫਿਰ ਨੇ ਕਿਹਾ ਕਿ ਆਧੁਨਿਕ ਕੰਪਿਊਟਰ ਅਤੇ ਤਕਨੀਕ ਨਾਲ ਲੈਸ ਕਲਾਸ ਰੂਮ ਵਿਦਿਆਰਥੀਆਂ ਨੂੰ ਨਵੀਂ ਸੋਚ, ਨਵੇਂ ਸੁਪਨਿਆਂ ਅਤੇ ਨਵੀਆਂ ਸੰਭਾਵਨਾਵਾਂ ਦਾ ਕੇਂਦਰ ਬਣੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਡਿਜੀਟਲ ਕ੍ਰਾਂਤੀ ਸਿੱਖਿਆ ਦੇ ਖੇਤਰ ਵਿਚ ਇਕ ਵਡਮੁੱਲਾ ਯੋਗਦਾਨ ਹੈ | ਜਿਸ ਨਾਲ ਪਿੰਡ ਪੱਧਰ ਦੇ ਸਰਕਾਰੀ ਸਕੂਲਾਂ ਵਿਚ ਵੀ ਬੱਚਿਆਂ ਨੂੰ ਉਹ ਮੌਕੇ ਮਿਲ ਰਹੇ ਹਨ ਜੋ ਵੱਡੇ ਸ਼ਹਿਰਾਂ ਦੇ ਵੱਡੇ ਸਕੂਲਾਂ ਵਿਚ ਦਿਖਾਈ ਦਿੰਦੇ ਹਨ | ਇਸ ਮੌਕੇ ਅਜੈ ਕੁਮਾਰ ਛਾਬੜਾ ਬੀ.ਪੀ.ਈ.ਓ ਅਬੋਹਰ-1, ਬਲਜੀਤ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬੱਲੂਆਣਾ, ਮਾਂਗੀ ਲਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ੋਨ ਸੀਤੋ ਗੰੁਨੋ੍ਹ, ਰਾਕੇਸ਼ ਕੁਮਾਰ ਕੰਬੋਜ ਸਰਪੰਚ ਖੁੱਬਣ, ਅਸ਼ੋਕ ਕੁਮਾਰ ਕੰਬੋਜ ਚੇਅਰਮੈਨ ਐੱਸ.ਸੀ.ਐੱਸ.ਟੀ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |