12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਫ਼ਾਜ਼ਿਲਕਾ ਅਨਾਜ ਮੰਡੀ 'ਚ ਝੁੱਗੀ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 26-04-2026
ਫ਼ਾਜ਼ਿਲਕਾ, 25 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਸਥਿਤ ਇਕ ਝੁੱਗੀ 'ਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਗ਼ਰੀਬ ਮਜ਼ਦੂਰ ਪਰਿਵਾਰ ਦਾ ਭਾਰੀ ਨੁਕਸਾਨ ਹੋ ਗਿਆ | ਇਸ ਅਗਨੀਕਾਂਡ ਵਿਚ ਪਰਿਵਾਰ ਦਾ ਰਾਸ਼ਨ, ਕੱਪੜੇ, 10 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ | ਘਟਨਾ ਸਮੇਂ ਪਰਿਵਾਰ ਦੇ ਮੈਂਬਰ ਮੰਡੀ ਵਿਚ ਮਜ਼ਦੂਰੀ ਕਰਨ ਗਏ ਹੋਏ ਸਨ | ਪੀੜਤ ਮਜ਼ਦੂਰ ਵਿਕਾਸ ਕੁਮਾਰ, ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਰੋਜ਼ੀ-ਰੋਟੀ ਲਈ ਇੱਥੇ ਮਜ਼ਦੂਰੀ ਕਰਦਾ ਹੈ | ਜਦੋਂ ਉਹ ਕੰਮ 'ਤੇ ਗਿਆ ਹੋਇਆ ਸੀ ਤਾਂ ਪਿੱਛੋਂ ਝੁੱਗੀ ਨੂੰ ਅੱਗ ਲੱਗ ਗਈ | ਸੂਚਨਾ ਮਿਲਣ 'ਤੇ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਸਭ ਕੁੱਝ ਸੜ ਚੁੱਕਾ ਸੀ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ | ਖ਼ੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਬੱਚੇ ਮੰਡੀ ਵਿਚ ਖੇਡ ਰਹੇ ਸਨ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਆਪਣੀ ਜੀਵਨ ਭਰ ਦੀ ਪੂੰਜੀ ਸੜਦੀ ਦੇਖ ਪਰਿਵਾਰ ਦੀ ਇਕ ਮਹਿਲਾ ਬੇਹੋਸ਼ ਹੋ ਗਈ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਸੰਭਾਲਿਆ | ਸਥਾਨਕ ਲੋਕਾਂ ਨੇ ਆਪਣੇ ਪੱਧਰ 'ਤੇ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਸਾਰਾ ਸਾਮਾਨ ਸਵਾਹ ਹੋ ਚੁੱਕਾ ਸੀ | ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣਾ ਗੁਜ਼ਾਰਾ ਮੁੜ ਸ਼ੁਰੂ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਵਿਕਾਸ ਮੰਚ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਦੀ ਸਹਾਇਤਾ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਨੇ ਮਨੁੱਖੀ ਏਕਤਾ ਦਿਵਸ 'ਤੇ 101 ਯੂਨਿਟ ਕੀਤਾ ਖ਼ੂਨਦਾਨ
Ad Position 24