17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਖਾਦ, ਬੀਜ ਅਤੇ ਕੀਟਨਾਸ਼ਕ ਵਪਾਰੀਆਂ ਨੇ ਕੀਤੀ ਇਕ ਦਿਨਾ ਮੁਕੰਮਲ ਹੜਤਾਲ

Ad Position 21
No active advertisement
ਅਜੀਤ ਡੈਸਕ 28-04-2026
ਅਬੋਹਰ, 27 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਖਾਦ, ਬੀਜ ਅਤੇ ਕੀਟਨਾਸ਼ਕ ਵੇਚਣ ਵਾਲੇ ਵਪਾਰੀਆਂ ਨੇ ਵੱਖ-ਵੱਖ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਲਗਾਤਾਰ ਅਣਦੇਖਾ ਕੀਤੇ ਜਾਣ ਦੇ ਵਿਰੋਧ ਵਿਚ ਅਬੋਹਰ ਵਿਚ ਮੁਕੰਮਲ ਤੌਰ ਤੇ ਖਾਦ, ਬੀਜ ਅਤੇ ਕੀਟਨਾਸ਼ਕ ਦੀਆਂ ਦੁਕਾਨਾਂ ਬੰਦ ਰਹੀਆਂ ਅਤੇ ਸਾਰੇ ਵਪਾਰੀ ਮੰਡੀ ਨੰਬਰ 1 ਵਿਚ ਇਕੱਠੇ ਹੋਏ ਅਤੇ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਨਾਅਰੇਬਾਜ਼ੀ ਕਰਦੇ ਹੋਏ ਉਪ ਮੰਡਲ ਮੈਜਿਸਟਰੇਟ ਦਫ਼ਤਰ ਪਹੁੰਚੇ | ਐੱਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇਕ ਮੰਗ ਪੱਤਰ ਸੌਂਪਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਬੋਹਰ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਸਤੀਜਾ ਨੇ ਦੱਸਿਆ ਕਿ ਆਲ ਇੰਡੀਆ ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਦੇ ਸੱਦੇ ਤਹਿਤ 12 ਮੰਗਾਂ ਨੂੰ ਲੈ ਕੇ ਇਕ ਦਿਨਾਂ ਸੰਕੇਤਕ ਹੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਮੰਗਾਂ ਦੇ ਬਾਰੇ ਪਹਿਲਾਂ ਵੀ ਕਈ ਵਾਰ ਕੇਂਦਰ ਅਤੇ ਰਾਜ ਸਰਕਾਰ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ | ਜਿਸ ਦੇ ਚੱਲਦੇ ਯੂਨੀਅਨ ਵਲੋਂ ਇਕ ਦਿਨਾਂ ਸੰਕੇਤਿਕ ਹੜਤਾਲ ਦਾ ਫ਼ੈਸਲਾ ਲੈਣਾ ਪਿਆ | ਸਤੀਜਾ ਨੇ ਕਿਹਾ ਕਿ ਜੇਕਰ ਅੱਜ ਦੀ ਹੜਤਾਲ ਦੇ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦਿੱਤਾ ਤਾਂ ਦੇਸ਼ ਪੱਧਰ 'ਤੇ ਅਨਿਸ਼ਚਿਤ ਕਾਲੀਨ ਹੜਤਾਲ ਦੀ ਤਿਆਰੀ ਕੀਤੀ ਜਾ ਸਕਦੀ ਹੈ | ਇਸ ਮੌਕੇ ਭੂਸ਼ਨ ਗਰਗ, ਜੋਗਿੰਦਰ ਬਜਾਜ, ਕਿ੍ਸ਼ਨ ਜਿੰਦਲ, ਅਨਿਲ ਬੱਠਲਾ, ਹਰਸ਼ਵਰਧਨ ਜੈਨ, ਨਰੇਸ਼ ਸੇਠੀ, ਬਾਬੀ ਸ਼ਰਮਾ, ਕਿ੍ਸ਼ਨ ਕੁਮਾਰ, ਸੰਜੀਵ ਕੁਮਾਰ, ਅਸ਼ੋਕ ਗਰਗ, ਅਸ਼ਵਨੀ ਸੇਤੀਆ, ਰਤਨ ਸਿੰਗਲਾ, ਕਿ੍ਸ਼ਨ ਜਿੰਦਲ, ਮਨੀਸ਼ ਭਲੋਟੀਆ, ਓਮ ਧਮੀਜਾ, ਜਗਤ ਪੇਡੀਵਾਲ ਆਦਿ ਵਪਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਵਲੋਂ ਭਾਜਪਾ ਦੇ ਬੁਲਾਰੇ ਰਮਨ ਮਲਿਕ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕਿਹਾ, ਸੰਬੰਧਿਤ ਨਿਊਜ਼ ਚੈਨ... ਅਗਲੀ ਖ਼ਬਰ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਅੰਬਾਂ ਨਾਲ ਭਰੀ ਪਿੱਕਅਪ ਖੱਡ 'ਚ ਡਿੱਗੀ
Ad Position 24