ਮੰਡੀ ਲਾਧੂਕਾ, 3 ਮਈ (ਮਨਪ੍ਰੀਤ ਸਿੰਘ ਸੈਣੀ)-ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪਿੰਡ ਜੈਮਲ ਵਾਲਾ ਤੋਂ ਪਿੰਡ ਪਾਲੀ ਵਾਲਾ ਸਮੇਤ ਹੋਰ ਅਨੇਕਾਂ ਪਿੰਡਾਂ ਨੂੰ ਵੱਡਾ ਫ਼ਾਇਦਾ ਦਿੰਦਿਆਂ ਮੌਜਮ ਡਰੇਨ ਦੀ ਬੁਰਜੀ ਨੰਬਰ 77600 'ਤੇ ਪੁਲ ਦੀ ਉਸਾਰੀ ਲਈ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ¢ ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਹਲਕੇ ਦੇ ਪਿੰਡਾਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਮੌਜਮ ਡਰੇਨ ਦੀ ਬੁਰਜੀ ਨੰਬਰ 77600 'ਤੇ ਪੁਲ ਬਣਾਇਆ ਜਾਵੇ ਤਾਂ ਜੋ 12 ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ¢ ਇਸ ਕਰਕੇ ਹਲਕੇ ਦੇ ਪਿੰਡਾਂ ਦੀ ਅੱਜ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ ਤੇ ਹੁਣ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਪੁਲ ਨੂੰ ਜਲਦੀ ਕੰਪਲੀਟ ਕਰਵਾਇਆ ਜਾਵੇਗਾ¢ ਇਸ ਮੌਕੇ ਪਿੰਡ ਜੈਮਲ ਵਾਲਾ ਦੇ ਸਰਪੰਚ ਰੰਗਾ ਰਾਮ, ਲਖਵਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਜੈਮਲ ਵਾਲਾ, ਦੀਪ ਜੈਮਲ ਵਾਲਾ, ਮਨਜੀਤ ਸਿੰਘ ਨੰਬਰਦਾਰ ਜੈਮਲਵਾਲਾ, ਗੁਰਮੀਤ ਸਿੰਘ ਜੈਮਲ ਵਾਲਾ, ਗੁਰਪ੍ਰੀਤ ਸਿੰਘ ਜੈਮਲ ਵਾਲਾ, ਬਲਜੀਤ ਸਿੰਘ ਜੈਮਲ ਵਾਲਾ, ਨਿੱਕਾ ਜੈਮਲ ਵਾਲਾ, ਹਰਵਿੰਦਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਬੀ.ਡੀ.ਓ ਜਗਸਿਮਰਨ ਸਿੰਘ, ਚੇਅਰਮੈਨ ਜਰਨੈਲ ਸਿੰਘ, ਨਵਨੀਤ ਕੰਬੋਜ ਵਾਈਸ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਸੁਖਮਨਜੋਤ ਸਿੰਘ ਸੰਧੂ ਮੋਹਲ਼ਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਸੀਬ ਸਿੰਘ, ਬਲਾਕ ਸੰਮਤੀ ਮੈਂਬਰ ਡਿੰਪਲ ਕੰਬੋਜ, ਸਰਪੰਚ ਵਿਕੀ ਕੰਬੋਜ ਢਾਣੀ ਮੋਹਰੀ ਰਾਮ, ਵਰਿੰਦਰ ਸਿੰਘ ਵਿੰਦੂ, ਲਾਡੀ ਪੀ.ਏ, ਹਨੀ ਪੀ.ਏ, ਸੈਕਟਰੀ ਭੁਪਿੰਦਰ ਸਿੰਘ, ਮੰਨੂ ਸਰਪੰਚ ਰੰਗੀਲਾ,ਹਰਵਿੰਦਰ ਸਿੰਘ ਸਰਪੰਚ, ਜਸਕਰਨ ਸਿੰਘ ਸੈਣੀਆਂ ਅਤੇ ਪਿੰਡ ਦੇ ਸਮੂਹ ਵਾਸੀ ਹਾਜ਼ਰ ਸਨ¢