ਜਲਾਲਾਬਾਦ, 4 ਮਈ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਦਾ ਲਾਇਸੰਸੀ ਪਿਸਤੌਲ ਅਤੇ ਜਗ੍ਹਾ ਦੀ ਰਜਿਸਟਰੀ ਖੋਹਣ ਵਾਲੇ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਸ਼ਪਾਲ ਸਿੰਘ ਪੁੱਤਰ ਤਿਰਲੋਕ ਸਿੰਘ ਵਾਸੀ ਸ਼ਹਿਜ਼ਾਦੀ (ਫ਼ਿਰੋਜ਼ਪੁਰ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਜਲਾਲਾਬਾਦ ਵਿਚ ਇਕ ਜਗ੍ਹਾ ਖ਼ਰੀਦ ਕੇ ਉਸਾਰੀ ਸ਼ੁਰੂ ਕੀਤੀ ਸੀ | ਇਸ ਦੌਰਾਨ ਬਲਵਿੰਦਰ ਸਿੰਘ ਉਰਫ਼ ਬਲਵਿੰਦਰ ਹਾਂਡਾ ਪੁੱਤਰ ਕਿਰਪਾਲ ਸਿੰਘ ਵਾਸੀ ਗੁਰੂ ਨਾਨਕ ਨਗਰੀ ਜਲਾਲਾਬਾਦ ਨੇ 10-12 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਲਾਇਸੰਸੀ ਪਿਸਤੌਲ ਸਮੇਤ ਲਾਇਸੰਸ ਅਤੇ ਜਗ੍ਹਾ ਦੀ ਰਜਿਸਟਰੀ ਖੋਹ ਕੇ ਲੈ ਗਏ | ਪੁਲਿਸ ਵਲੋਂ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |