01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਿਧਾਇਕ ਸਵਨਾ ਨੇ ਫ਼ਾਜ਼ਿਲਕਾ ਵਿਖੇ ਨਵੇਂ ਕਿ੍ਕਟ ਗਰਾਊਾਡ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 05-05-2026
ਫ਼ਾਜ਼ਿਲਕਾ, 4 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵਲੋਂ ਸਥਾਨਕ ਐਮ.ਆਰ.ਸਰਕਾਰੀ ਕਾਲਜ ਵਿਖੇ ਨਵੇਂ ਕਿ੍ਕਟ ਗਰਾਊਾਡ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਗਿਆ | ਇਸ ਪ੍ਰੋਜੈਕਟ 'ਤੇ ਲਗਭਗ 25 ਲੱਖ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਖਿਡਾਰੀਆਂ ਨੂੰ ਅਭਿਆਸ ਲਈ ਇੱਕ ਬਿਹਤਰ ਪਲੇਟਫ਼ਾਰਮ ਮਿਲੇਗਾ | ਇਸ ਮੌਕੇ ਬੋਲਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਫ਼ਾਜ਼ਿਲਕਾ ਦੇ ਖੇਡ ਪ੍ਰੇਮੀਆਂ ਅਤੇ ਵਿਦਿਆਰਥੀਆਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਥੇ ਇੱਕ ਮਿਆਰੀ ਕਿ੍ਕਟ ਗਰਾਊਾਡ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ 'ਰੰਗਲਾ ਪੰਜਾਬ' ਅਤੇ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ ਅਤੇ ਇਹ ਗਰਾਊਾਡ ਉਸੇ ਦਿਸ਼ਾ ਵਿਚ ਇਕ ਅਹਿਮ ਕਦਮ ਹੈ | ਉਨ੍ਹਾਂ ਉਮੀਦ ਜਤਾਈ ਕਿ ਇੱਥੋਂ ਤਿਆਰ ਹੋ ਕੇ ਨੌਜਵਾਨ ਸ਼ੁਭਮਨ ਗਿੱਲ ਵਾਂਗ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਲ੍ਹੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ | ਵਿਧਾਇਕ ਸਵਨਾ ਨੇ ਦੱਸਿਆ ਕਿ ਇਸ ਗਰਾਊਾਡ ਵਿਚ ਚਾਰਦੀਵਾਰੀ, ਬਾਥਰੂਮ, ਖਿਡਾਰੀਆਂ ਦੇ ਬੈਠਣ ਲਈ ਕਮਰੇ, ਪੀਣ ਵਾਲਾ ਪਾਣੀ, ਹਰਿਆਵਲ ਲਈ ਘਾਹ ਅਤੇ ਪਾਣੀ ਦੀਆਂ ਪਾਈਪ-ਲਾਈਨਾਂ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਕੰਮ ਅਗਲੇ ਡੇਢ ਮਹੀਨੇ ਵਿਚ ਮੁਕੰਮਲ ਕਰਕੇ ਖਿਡਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ | ਇਸ ਮੌਕੇ ਸਮਾਜ ਸੇਵੀ ਸੰਜੀਵ ਮਾਰਸ਼ਲ, ਕਾਲਜ ਦੇ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਆਮ ਆਦਮੀ ਪਾਰਟੀ ਦੇ ਕਈ ਪ੍ਰਮੁੱਖ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਸ਼ੋਕ ਕੁਮਾਰ ਵਾਟਸ ਨੇ ਡੀ.ਏ ਸੰਬੰਧੀ ਸਰਕਾਰ ਦੀ ਨਵੀਂ ਰਣਨੀਤੀ ਦੀ ਕੀਤੀ ਆਲੋਚਨਾ ਅਗਲੀ ਖ਼ਬਰ ਕੁੱਟਮਾਰ ਕਰਕੇ ਲਾਇਸੰਸੀ ਪਿਸਤੌਲ ਅਤੇ ਰਜਿਸਟਰੀ ਖੋਹਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Ad Position 24