ਮਲੌਦ, 4 ਮਈ (ਸਹਾਰਨ ਮਾਜਰਾ)-ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਪੂਰੇ ਪੰਜਾਬ ਵਿਚ ਲਗਾਤਾਰ ਆਪਣੇ ਢਾਂਚੇ ਨੂੰ ਚੁਸਤ ਤੇ ਦਰੁਸਤ ਕਰਨ ਲਈ ਯਤਨ ਸ਼ੁਰੂ ਕੀਤੇ ਗਏ ਹਨ ਕਿਉਂਕਿ ਪੂਰੇ ਪੰਜਾਬ ਦੇ ਲੋਕ ਇਸ ਵਕਤ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਭਾਈ ਅੰਮਿ੍ਤਪਾਲ ਸਿੰਘ ਨਾਲ ਜੁੜ ਰਹੇ ਹਨ ਜਦਕਿ ਭਾਈ ਅੰਮਿ੍ਤਪਾਲ ਸਿੰਘ ਤੋਂ ਐਨ. ਐਸ. ਏ. ਖ਼ਤਮ ਹੋਣ ਤੋਂ ਬਾਅਦ ਲੋਕਾਂ ਦੇ ਵਿਚ ਹੋਰ ਵੀ ਉਤਸ਼ਾਹ ਵਧਿਆ ਹੈ | ਇਹ ਦਾਅਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਬਲਾਕ ਮਲੌਦ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਮੀਟਿੰਗ ਨੂੰ ਪਾਰਟੀ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਬਾਬਾ ਦਲਜੀਤ ਸਿੰਘ ਸੋਢੀ, ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਕ ਸਕੱਤਰ ਮਨਦੀਪ ਸਿੰਘ ਬੋਪਾਰਾਏ, ਤਾਰਾ ਸਿੰਘ ਘੁਡਾਣੀ, ਬਲਵਿੰਦਰ ਸਿੰਘ ਚੋਮੋਂ, ਪ੍ਰਗਟ ਸਿੰਘ ਰੱਬੋਂ, ਦਰਸ਼ਨ ਸਿੰਘ ਰੱਬੋਂ, ਕੈਪਟਨ ਗੁਰਦੀਪ ਸਿੰਘ ਲਸਾੜਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਨੌਜਵਾਨ ਆਗੂ ਵਰਿੰਦਰ ਸਿੰਘ ਬੇਰ ਕਲਾਂ ਨੂੰ ਯੂਥ ਵਿੰਗ ਬਲਾਕ ਮਲੌਦ ਦਾ ਪ੍ਰਧਾਨ ਅਤੇ ਨੌਜਵਾਨ ਆਗੂ ਗਗਨਦੀਪ ਸਿੰਘ ਪਾਇਲ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਮੁੱਖ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਮੈਂਬਰਾਂ ਨੂੰ ਸਮੁੱਚੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਬੰਤ ਸਿੰਘ ਗਿੱਲ, ਦੀਦਾਰ ਸਿੰਘ ਰਾਣੋ, ਅਮਰੀਕ ਸਿੰਘ ਗੋਸਲਾ, ਬੁੱਧ ਸਿੰਘ ਮਦਨੀਪੁਰ, ਹਰਦੇਵ ਸਿੰਘ ਮਦਨੀਪੁਰ, ਰੂਪ ਸਿੰਘ ਦੌਦ, ਪਰਮਿੰਦਰ ਸਿੰਘ ਉੱਚੀ ਦੌਦ, ਹਰਦੀਪ ਸਿੰਘ ਉੱਚੀ ਦੌਦ, ਗੁਰਮੀਤ ਸਿੰਘ ਕਿਸ਼ਨਪੁਰਾ, ਜਸਪਾਲ ਸਿੰਘ ਬੇਰ ਖ਼ੁਰਦ, ਅਮਰਜੀਤ ਵਰਮਾ ਧੌਲ ਖ਼ੁਰਦ, ਜਸਕਰਨ ਮੰਡ ਕਰਤਾਰਪੁਰ, ਮੀਤਾ ਰੋੜੀਆਂ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਬੇਰ ਖ਼ੁਰਦ, ਬੱਬੂ ਰੋੜੀਆਂ, ਇੰਦਰਜੀਤ ਸਿੰਘ ਫਲੌਂਡ, ਗੁਰਦੀਪ ਸਿੰਘ ਕਲੇਰਾਂ, ਮਨਦੀਪ ਸਿੰਘ ਰੌਸ਼ੀਆਣਾ, ਸੋਢੀ ਦੋਰਾਹਾ ਆਦਿ ਹਾਜ਼ਰ ਸਨ |