01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 05-05-2026
ਮਲੌਦ, 4 ਮਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਦੁਆਰਾ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਤੇ ਡੀ. ਐਸ. ਪੀ ਪਾਇਲ ਹਰਮਨਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾਂ ਹੇਠ ਥਾਣਾ ਮੁਖੀ ਮਲੌਦ ਚਰਨਜੀਤ ਸਿੰਘ ਦੁਆਰਾ ਗਠਿਤ ਕੀਤੀ ਟੀਮ ਦੀ ਅਗਵਾਈ ਕਰਦੇ ਥਾਣੇਦਾਰ ਸੁਖਦੀਪ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ | ਥਾਣੇਦਾਰ ਸੁਖਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਪਿੰਡ ਮਾਲੋ ਦੌਦ ਕੋਲੋਂ 2 ਪੱਤੇ (40 ਗੋਲੀਆਂ) ਲੋਮੋਟਿਲ ਮਾਅਰਕਾ ਦੇ ਫੜੇ ਗਏ | ਉਕਤ ਦੋਸ਼ੀ ਖਿਲਾਫ ਕਾਰਵਾਈ ਨੂੰ ਅਮਲ ਵਿਚ ਲਿਆਉਂਦਿਆਂ ਮੁਕੱਦਮਾ ਨੰਬਰ 98 ਰਾਹੀਂ 22/61/ 85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਮਲੌਦ ਵਿਖੇ ਦਰਜ ਕੀਤਾ ਗਿਆ | ਇਸ ਮੌਕੇ ਮੁਨਸੀ ਹਰਮਿੰਦਰ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ ਆਦਿ ਮੁਲਾਜ਼ਮ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਰਿੰਦਰ ਸਿੰਘ ਬੇਰ ਕਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਯੂਥ ਵਿੰਗ ਬਲਾਕ ਮਲੌਦ ਦੇ ਪ੍ਰਧਾਨ ਤੇ ਗਗਨਦੀਪ ਸਿੰਘ ਪਾਇਲ ਹਲਕਾ... ਅਗਲੀ ਖ਼ਬਰ ਖੰਨਾ ਸਰਕਾਰੀ ਹਸਪਤਾਲ ਬਣਿਆ ਸਟੈਮੀ ਦੇ ਇਲਾਜ ਵਿਚ ਪੰਜਾਬ ਦਾ ਨੰਬਰ-1 ਸਬ ਡਵੀਜ਼ਨ ਕੇਂਦਰ
Ad Position 24