16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਾਵਰਕਾਮ ਵਲੋਂ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਕਰਨ ਦਾ ਮਾਮਲਾ

Ad Position 21
No active advertisement
ਅਜੀਤ ਡੈਸਕ 12-05-2026
ਮੰਡੀ ਅਰਨੀਵਾਲਾ, 11 ਮਈ (ਨਿਸ਼ਾਨ ਸਿੰਘ ਮੋਹਲਾ)-ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਕਾਰਪੋਰੇਸ਼ਨ 'ਚ ਵੱਖ-ਵੱਖ ਕੰਪਨੀਆਂ ਰਾਹੀਂ ਤਾਇਨਾਤ ਆਊਟ ਸੋਰਸ ਸੀ.ਐੱਚ.ਬੀ ਕਾਮਿਆਂ ਨੂੰ ਵਿਭਾਗ 'ਚ ਕੰਟਰੈਕਟ 'ਤੇ ਕੀਤਾ ਜਾ ਰਿਹਾ ਹੈ | ਪਰ ਵਿਭਾਗ ਵਿਚ ਪਿਛਲੇ 10 ਸਾਲਾਂ ਤੋਂ ਪੈਸਕੋ ਵਲੋਂ ਤਾਇਨਾਤ ਕੰਪਿਊਟਰ ਆਪੇ੍ਰਟਰਾਂ ਨੂੰ ਇਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ, ਜਿਸ ਕਰਕੇ ਕੰਪਿਊਟਰ ਆਪੇ੍ਰਟਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਵਿਭਾਗ 'ਤੇ ਮਤਰੇਈ ਮਾਂ ਵਾਲਾ ਸਲੂਕ ਅਪਣਾਉਣ ਦੀ ਗੱਲ ਕੀਤੀ ਜਾ ਰਹੀ ਹੈ | ਪੀ.ਐਚ.ਬੀ ਕਾਮਿਆਂ ਵਲੋਂ ਵਿਭਾਗ ਦੇ ਅਧੀਨ ਲਿਆਉਣ ਲਈ ਲਗਾਤਾਰ ਧਰਨੇ ਦਿੱਤੇ ਜਾ ਰਹੇ ਸਨ | ਇਸੇ ਤਰ੍ਹਾਂ ਪੈਸਕੋ ਵਲੋਂ ਤਾਇਨਾਤ ਕੰਪਿਊਟਰ ਆਪੇ੍ਰਟਰਾਂ ਵਲੋਂ ਵੀ ਵਿਭਾਗ ਵਿਚ ਲਿਆਉਣ ਦੀ ਮੰਗ ਰੱਖੀ ਜਾ ਰਹੀ ਸੀ, ਪਰ ਵਿਭਾਗ ਨੇ ਪੈਸਕੋ ਵਲੋਂ ਤਾਇਨਾਤ ਕੰਪਿਊਟਰ ਅਪਰੇਟਰਾਂ ਨੂੰ ਅੱਖੋਂ ਰੱਖੋ ਕਰਦੇ ਹੋਏ ਧਰਨੇ ਦੇਣ ਵਾਲੇ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਰੱਖਣ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਕੰਪਿਊਟਰ ਆਪੇ੍ਰਟਰਾਂ ਨੇ ਇਸ 'ਤੇ ਗਿਲਾ ਜ਼ਾਹਿਰ ਕਰਦੇ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਮੁਲਾਜ਼ਮ ਪਹਿਲਾਂ ਧਰਨਾ ਲਾਉਣ, ਫਿਰ ਹੀ ਉਨ੍ਹਾਂ ਦੀ ਸੁਣਵਾਈ ਹੋਣੀ ਹੈ | ਉਨ੍ਹਾਂ ਕਿਹਾ ਕੀ ਉਨ੍ਹਾਂ ਨੂੰ ਪਹਿਲਾਂ ਧਰਨੇ ਲਾਉਣੇ ਪੈਣਗੇ ਜੇਕਰ ਸਰਕਾਰ ਉਨ੍ਹਾਂ ਨੂੰ ਪੱਕਾ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਬੱਸ ਸਟੈਂਡ 'ਤੇ ਮਿਲੀ ਲਾਵਾਰਸ ਲਾਸ਼ ਅਗਲੀ ਖ਼ਬਰ -ਮਾਮਲਾ 70 ਸਾਲਾਂ ਬਾਅਦ ਵੀ ਨਗਰ ਕੌਂਸਲ ਚੋਣਾਂ ਨਿਰਪੱਖ ਨਾ ਹੋਣ ਦਾ- ਮੁੱਦਾਹੀਣ ਹੁੰਦੀਆਂ ਨਗਰ ਕੌਂਸਲ ਚੋਣਾਂ ਤੋਂ ਵੋਟ...
Ad Position 24